ਪਸ਼ੂ ਪਾਲਣ ਵਿਭਾਗ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ
ਚੰਡੀਗੜ੍ਹ, 22 ਜੂਨ : ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਠੋਸ ਕਦਮ ਚੁੱਕਦਿਆਂ ਪੰਜਾਬ ਵਿਚ ਕਬੂਤਰਬਾਜ਼ੀ ’ਤੇ ਰੋਕ ਲਗਾਈ ਗਈ ਹੈ। ਅੱਜ ਤੋਂ ਬਾਅਦ ਸੂਬੇ ਵਿਚ ਕਬੂਤਰਬਾਜ਼ੀ ਨੂੰ ਗੈਰ ਕਾਨੂੰਨੀ ਗਤੀਵਿਧੀ ਵਜੋਂ ਦਰਜ ਕੀਤਾ ਜਾਵੇਗਾ।
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜ਼ਿਲਿਆਂ ਵਿਚ ਇਹ ਯਕੀਨੀ ਬਣਾਉਣ ਕਿ ਕੋਈ ਅਦਾਰਾ ਜਾਂ ਕੋਈ ਵਿਅਕਤੀ ਕਬੂਤਰਬਾਜ਼ੀ ਨਾ ਕਰਵਾਵੇ।
ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਇਹ ਦੇਸ਼ ਦੀਆਂ ਕਈ ਅਦਾਲਤਾਂ ਵਿਚ ਵੀ ਪਹੁੰਚਿਆ ਹੈ, ਜਿਥੇ ਪਟੀਸ਼ਨਕਰਤਾਵਾਂ ਨੇ ਅਦਾਲਤਾਂ ਨੂੰ ਬੇਨਤੀ ਕੀਤੀ ਸੀ ਕਿ ਇਸ ਗਤੀਵਿਧੀ ਨੂੰ ਪੰਛੀਆਂ ’ਤੇ ਅਪਰਾਧ ਵਜੋਂ ਪ੍ਰਭਾਸ਼ਿਤ ਕੀਤਾ ਜਾਵੇ ਅਤੇ ਇਸ ਨੂੰ ਗੈਰ ਕਾਨੂੰਨੀ ਐਲਾਨਿਆ ਜਾਵੇ।
ਪਿਛਲੇ ਦਿਨੀਂ ਕੇਂਦਰ ਦੇ ਇਕ ਬੋਰਡ ਨੇ ਵੀ ਇਸ ਸਬੰਧੀ ਇਹ ਸ਼ਿਫ਼ਾਇਸ਼ ਕੀਤੀ ਸੀ ਕਿ ਕੁਝ ਸੂਬਿਆਂ ਵਿਚ ਲੋਕ ਆਪਣੇ ਸ਼ੌਕ ਬਰਕਰਾਰ ਰੱਖਣ ਲਈ ਪੰਛੀਆਂ ਅਤੇ ਜਾਨਵਰਾਂ ’ਤੇ ਤਸ਼ੱਦਦ ਕਰਦੇ ਹਨ, ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸੇ ਲੜੀ ਤਹਿਤ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਠੋਸ ਕਦਮ ਚੁੱਕਦਿਆਂ ਇਹ ਨਿਰਦੇਸ਼ ਦਿੱਤੇ ਹਨ।
Read More : ਹੋਟਲ ਦੇ ਕਮਰੇ ’ਚੋਂ ਨੌਜਵਾਨ ਦੀ ਮਿਲੀ ਲਾਸ਼