Sukhbir Badal

ਇਯਾਲੀ ਨੇ ਪਾਰਟੀ ਨੂੰ ਪੌੜੀ ਵਜੋਂ ਵਰਤ ਕੇ ਅਕਾਲੀ ਦਲ ਦੀ ਪਿੱਠ ’ਚ ਮਾਰਿਆ ਛੁਰਾ : ਸੁਖਬੀਰ ਬਾਦਲ

ਚੰਡੀਗੜ੍ਹ, 2 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਲਾਂਪੁਰ ਦਾਖਾ ਵਿਖੇ ਇਕ ਰੈਲੀ ਦੌਰਾਨ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਯਾਲੀ ਨੇ ਸਿਆਸੀ ਸਿਖ਼ਰ ’ਤੇ ਪਹੁੰਚਣ ਵਾਸਤੇ ਅਕਾਲੀ ਦਲ ਨੂੰ ਸਿਰਫ਼ ਇਕ ਪੌੜੀ ਵਜੋਂ ਵਰਤਿਆ ਅਤੇ ਨਿੱਜੀ ਲਾਭ ਲਏ, ਪਰ ਜਦੋਂ ਪਾਰਟੀ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ, ਤਾਂ ਉਨ੍ਹਾਂ ਨੇ ਪਿੱਠ ’ਚ ਛੁਰਾ ਮਾਰ ਦਿੱਤਾ।

ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਇਯਾਲੀ ਆਪਣੀਆਂ ਗ਼ੈਰ-ਕਾਨੂੰਨੀ ਕਲੋਨੀਆਂ ਨੂੰ ਬਚਾਉਣ ਲਈ ਅੱਜ-ਕੱਲ੍ਹ ਮੁੱਖ ਮੰਤਰੀ ਨਾਲ ਗੁਪਤ ਮੀਟਿੰਗਾਂ ਕਰਨ ’ਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਕਦੇ ਸਫ਼ਲ ਨਹੀਂ ਹੋ ਸਕਦੇ ਜੋ ਲੋਕਾਂ ਦੀ ਭਲਾਈ ਛੱਡ ਕੇ ਸਿਰਫ਼ ਨਿੱਜੀ ਲਾਲਸਾ ਅਤੇ ਮੁੱਖ ਮੰਤਰੀ ਬਣਨ ਦੇ ਸੁਪਨਿਆਂ ’ਚ ਅੰਨ੍ਹੇ ਹੋ ਜਾਂਦੇ ਹਨ। ਬਾਦਲ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਯਾਲੀ ਨਾ ਤਾਂ ਅਕਾਲੀ ਦਲ ’ਚ ਟਿਕ ਸਕੇ ਅਤੇ ਨਾ ਹੀ ਕਿਸੇ ਹੋਰ ਧੜੇ ’ਚ; ਹੁਣ ਉਹ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਗਏ ਹਨ, ਪਰ ਉੱਥੇ ਵੀ ਉਹ ਬਹੁਤਾ ਸਮਾਂ ਨਹੀਂ ਰਹਿਣਗੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਨਵੇਂ ਤਜਰਬੇ ਕਰਨਾ ਬੰਦ ਕਰਕੇ ਸੂਬੇ ’ਚੋਂ ‘ਗੁੰਡਾ ਰਾਜ’ ਅਤੇ ਨਸ਼ਿਆਂ ਦੇ ਪਸਾਰ ਨੂੰ ਖ਼ਤਮ ਕਰਨ ਲਈ ਅਕਾਲੀ ਦਲ ਦੀ ਹਮਾਇਤ ਕਰਨ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਸਰਬਜੀਤ ਸਿੰਘ ਝਿੰਜਰ, ਰਣਜੀਤ ਸਿੰਘ ਢਿੱਲੋਂ, ਐੱਸ. ਆਰ. ਕਲੇਰ, ਭੁਪਿੰਦਰ ਸਿੰਘ ਭਿੰਦਾ, ਪਰਉਪਕਾਰ ਸਿੰਘ ਘੁੰਮਣ, ਚੰਦ ਸਿੰਘ ਡੱਲਾ ਅਤੇ ਕਮਲ ਚੇਤਲੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Read More : ਖਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਲਈ ਪੈਦਲ ਸੰਗ ਯਾਤਰਾ ਅਰਦਾਸ ਨਾਲ ਆਰੰਭ

Leave a Reply

Your email address will not be published. Required fields are marked *