Mithun Chakraborty

ਪੱਛਮੀ ਬੰਗਾਲ ਨੂੰ ‘ਪੱਛਮੀ ਬੰਗਲਾਦੇਸ਼’ ਬਣਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ : ਮਿਥੁਨ

ਕੂਚ ਬਿਹਾਰ, 2 ਜਨਵਰੀ : ਅਦਾਕਾਰੀ ਦੀ ਦੁਨੀਆ ਤੋਂ ਸਿਅਾਸਤ ’ਚ ਆਉਣ ਵਾਲੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਨੂੰ ‘ਪੱਛਮੀ ਬੰਗਲਾਦੇਸ਼’ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਹ ਕੋਸ਼ਿਸ਼ਾਂ ਕਦੇ ਸਫਲ ਨਹੀਂ ਹੋਣਗੀਆਂ।

ਸ਼ੁੱਕਰਵਾਰ ਕੂਚ ਬਿਹਾਰ ਜ਼ਿਲੇ ’ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮਿਥੁਨ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਤੀ ਟਿੱਪਣੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਇਕ ਵੱਖਰਾ ਦੇਸ਼ ਨਹੀਂ ਹੈ ਜਿਵੇਂ ਉਹ ਸੋਚ ਸਕਦੀ ਹੈ।

ਮਿਥੁਨ ਚੱਕਰਵਰਤੀ ਨੇ ਕਿਹਾ ਕਿ ਬਾਂਕੁਰਾ ਜ਼ਿਲੇ ’ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਸੀ ਕਿ ਸ਼ਾਹ ਨੇ ਮੈਨੂੰ ਕੋਲਕਾਤਾ ਦੇ ਉਸ ਹੋਟਲ ’ਚੋਂ ਬਾਹਰ ਅਾਉਣ ਲਈ ਮਜਬੂਰ ਕੀਤਾ ਜਿੱਥੇ ਉਹ ਖੁੱਦ ਠਹਿਰੇ ਹੋਏ ਸਨ। ਕਾਸ਼, ਉਨ੍ਹਾਂ ਸਪੱਸ਼ਟ ਤੌਰ ’ਤੇ ਇਹ ਕਿਹਾ ਹੁੰਦਾ ਕਿ ਗ੍ਰਹਿ ਮੰਤਰੀ ਨੂੰ ਬੰਗਾਲ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹ ਦਿਨ ਤਬਾਹਕੁੰਨ ਹੋਵੇਗਾ। ਇਹ ਕੋਈ ਵੱਖਰਾ ਦੇਸ਼ ਨਹੀਂ ਹੈ ਜਿਵੇਂ ਕਿ ਉਹ ਸੋਚ ਰਹੀ ਹੋਵੇਗੀ।

ਮਿਥੁਨ ਚੱਕਰਵਰਤੀ ਨੇ 1990 ਦੇ ਦਹਾਕੇ ’ਚ ਕਸ਼ਮੀਰ ਵਾਦੀ ਤੋਂ ਕਸ਼ਮੀਰੀ ਪੰਡਤਾਂ ਦੀ ਹਿਜਰਤ ਤੇ ਆਧਾਰਿਤ ਆਪਣੀ ਫਿਲਮ ‘ਦਿ ਕਸ਼ਮੀਰ ਫਾਈਲਸ’ ਦਾ ਹਵਾਲਾ ਦਿੰਦੇ ਹੋਏ ਦੋਸ਼ ਲਾਇਆ ਕਿ ਬੰਗਾਲ ’ਚ ਵੀ ਇਸੇ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਪੱਛਮੀ ਬੰਗਾਲ ਨੂੰ ਪੱਛਮੀ ਬੰਗਲਾਦੇਸ਼ ’ਚ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Read More : ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

Leave a Reply

Your email address will not be published. Required fields are marked *