bank

ਪੈਟਰੋਲ ਪਾ ਕੇ ਬੈਂਕ ਨੂੰ ਅੱਗ ਲਗਾਉਣ ਦੀ ਕੋਸ਼ਿਸ਼

ਘਟਨਾ ਸੀ. ਸੀ. ਟੀ. ਵੀ. ’ਚ ਕੈਦ

ਦੀਨਾਨਗਰ, 9 ਜੂਨ -: ਬੀਤੀ ਰਾਤ ਅੱਧੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਪਨਿਆੜ,ਗਾਂਧੀਅਨ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਅਨੁਸਾਰ ਰਾਤ ਨੂੰ ਲਗਭਗ 12:05 ਵਜੇ ਇਕ ਨੌਜਵਾਨ ਬਾਲਟੀ ’ਚ ਪੈਟਰੋਲ ਲੈ ਕੇ ਆਇਆ ਅਤੇ ਬੈਂਕ ਦੇ ਮੁੱਖ ਗੇਟ ਦੇ ਸ਼ਟਰ ’ਤੇ ਬਾਲਟੀ ’ਚੋਂ ਪੈਟਰੋਲ ਸੁੱਟਣ ਤੋਂ ਬਾਅਦ ਉਸਨੇ ਮਾਚਿਸ ਦੀ ਤੀਲੀ ਨਾਲ ਅੱਗ ਲਗਾ ਦਿੱਤੀ ਅਤੇ ਭੱਜ ਗਿਆ। ਬੈਂਕ ਸ਼ਾਖਾ ਦੇ ਮੈਨੇਜਰ ਸੰਦੀਪ ਅਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਇਕ ਅਣਪਛਾਤੇ ਨੌਜਵਾਨ ਨੇ ਬੈਂਕ ਦੇ ਸ਼ਟਰ ’ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਤੁਰੰਤ ਬੈਂਕ ਪਹੁੰਚੇ ਅਤੇ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ।

ਸੰਦੀਪ ਅਤਰੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਬੈਂਕ ਦੇ ਮੁੱਖ ਗੇਟ ਦਾ ਸ਼ਟਰ, ਬਿਜਲੀ ਦੀਆਂ ਤਾਰਾਂ, ਬੈਂਕ ਬੋਰਡ ਆਦਿ ਨੁਕਸਾਨੇ ਗਏ ਹਨ ਪਰ ਅੱਗ ਬੈਂਕ ਦੇ ਅੰਦਰ ਨਹੀਂ ਪਹੁੰਚ ਸਕੀ, ਜਿਸ ਕਾਰਨ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

ਡੀ. ਐੱਸ. ਪੀ. ਰਾਜਿੰਦਰ ਸਿੰਘ ਮਨਹਾਸ ਨੇ ਦੱਸਿਆ ਕਿ ਜਿਵੇਂ ਹੀ ਗਾਂਧੀਆਂ ਪਨਿਆੜ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਤਾਂ ਸਟੇਸ਼ਨ ਇੰਚਾਰਜ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਕੀਤੀ। ਉੱਥੇ ਇਕ ਅਣਪਛਾਤੇ ਨੌਜਵਾਨ, ਜਿਸਨੇ ਆਪਣੇ ਚਿਹਰੇ ’ਤੇ ਪੀਲਾ ਕੱਪੜਾ ਲਪੇਟਿਆ ਹੋਇਆ ਸੀ, ਨੇ ਪੰਜਾਬ ਸਿੰਧ ਬੈਂਕ ਗਾਂਧੀਆਂ ਸ਼ਾਖਾ ’ਚ ਪੈਟਰੋਲ ਪਾ ਕੇ ਬੈਂਕ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।

ਬੈਂਕ ’ਚ ਲੱਗੇ ਸੀ. ਸੀ. ਟੀ. ਵੀ. ਫੁਟੇਜ਼ ਅਨੁਸਾਰ, ਇਕ ਨੌਜਵਾਨ ਰਾਤ 12:05 ਵਜੇ ਆਇਆ ਅਤੇ ਪੈਟਰੋਲ ਸੁੱਟਿਆ ਅਤੇ ਫਿਰ ਬੈਂਕ ਨੂੰ ਅੱਗ ਲਗਾ ਦਿੱਤੀ। ਇਸ ਅੱਗ ਨੇ ਬੈਂਕ ਦੇ ਬਾਹਰ ਸ਼ਟਰ ਆਦਿ ਨੂੰ ਨੁਕਸਾਨ ਪਹੁੰਚਾਇਆ ਪਰ ਕਿਉਂਕਿ ਅੱਗ ਅੰਦਰ ਨਹੀਂ ਪਹੁੰਚੀ, ਇਸ ਲਈ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

ਡੀ. ਐੱਸ. ਪੀ. ਮਨਹਾਸ ਨੇ ਕਿਹਾ ਕਿ ਪੁਲਸ ਨੇ ਬੈਂਕ ਮੈਨੇਜਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬੈਂਕ ਨੂੰ ਅੱਗ ਲਗਾਉਣ ਵਾਲੇ ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Read More : ਮੁੱਖ ਮੰਤਰੀ ਮਾਨ ਵੱਲੋਂ ਸਨੌਰ ’ਚ ਨਵਾਂ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ

Leave a Reply

Your email address will not be published. Required fields are marked *