ਫਿਰੋਜ਼ਪੁਰ, 14 ਦਸੰਬਰ : ਜ਼ਿਲਾ ਫਿਰੋਜ਼ਪੁਰ ਦੇ ਪਿੰਡ ਜੀਵਾਂ ਅਰਾਈ ‘ਚ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਸਾਰੀ ਘਟਨਾ ਸੀ.ਸੀ,ਟੀਵੀ ‘ਚ ਕੈਦ ਹੋ ਗਈ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਕਤ ਨੌਜਵਾਨ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਉਸਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਪਰਵਾਸੀ ਮਜ਼ਦੂਰ ਨਸ਼ੇ ਦਾ ਆਦੀ ਸੀ, ਜੋ ਪਿੰਡ ਦੇ ਹੀ ਇਕ ਨੌਜਵਾਨ ਕੋਲ ਨਸ਼ਾ ਲੈਣ ਗਿਆ, ਜਿਸ ਨੇ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਗੋਲਕ ਚੁੱਕ ਕੇ ਲੈ ਆ, ਫੇਰ ਤੈਨੂੰ ਨਸ਼ਾ ਦੇਵਾਂਗੇ। ਉਕਤ ਨਸ਼ਈ ਆਪਣੇ ਨਾਲ 3-4 ਜਣਿਆਂ ਨੂੰ ਨਾਲ ਲੈ ਕੇ ਜਦੋਂ ਗੁਰਦੁਆਰਾ ਸਾਹਿਬ ’ਚ ਪਈ ਗੋਲਕ ਚੁੱਕਣ ਲੱਗਾ, ਤਾਂ ਉਸ ਦਾ ਹੱਥ ਰੁਮਾਲਾ ਸਾਹਿਬ ਨੂੰ ਪੈ ਗਿਆ।
ਮੌਕੇ ’ਤੇ ਹੀ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਮੌਜੂਦ ਸੀ, ਜਿਸ ਨੇ ਉਕਤ ਪਰਵਾਸੀ ਨਸ਼ੇਈ ਨੂੰ ਫੜ ਲਿਆ ਅਤੇ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਬਚ ਗਈ।
ਗ੍ਰੰਥੀ ਸਿੰਘ ਨੇ ਨਸ਼ੇੜੀ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪਿੰਡ ਦੇ ਸਰਪੰਚ ਨੇ ਕਿਹਾ ਕਿ ਇਹ ਪਰਵਾਸੀ ਮਜ਼ਦੂਰ, ਜੋ ਨਸ਼ੇ ਦੇ ਆਦੀ ਹਨ ਅਤੇ ਇਹਨਾਂ ਨੂੰ ਪਿੰਡ ’ਚ ਨਹੀਂ ਰਹਿਣ ਦਿੱਤਾ ਜਾਵੇਗਾ। ਇਹਨਾਂ ਖਿਲਾਫ ਮਤਾ ਪਾ ਕੇ ਪਿੰਡ ਵਿਚੋਂ ਬਾਹਰ ਕੱਢਿਆ ਜਾਵੇਗਾ।
Read More : ਇਕ ਦੋਸਤ ਦਾ ਗੋਲੀਆਂ ਮਾਰ ਕੇ ਮਾਰਿਆ, ਦੂਜੇ ਦੀ ਸਦਮੇ ਵਿਚ ਗਈ ਜਾਨ
