ਰਾਜਪੁਰਾ, 27 ਜੁਲਾਈ : ਪਿੰਡ ਗਾਰਦੀ ਨਗਰ ਨਿਵਾਸੀ ਇਕ ਨਾਬਾਲਗ ਲੜਕੀ ਨਾਲ ਗੁਰਸੇਵਕ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਹਡਾਣਾ, ਸਨੌਰ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਬਣਾ ਕੇ ਲੜਕੀ ਨੂੰ ਗਰਭਵਤੀ ਕਰਨ ਦੇ ਦੋਸ਼ਾਂ ਤਹਿਤ ਸ਼ੰਭੂ ਪੁਲਸ ਨੇ ਬੀ. ਐੱਨ. ਐੱਸ. ਦੀ ਧਾਰਾ 64, 351(2) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਖੇੜੀ ਗੁਰਨਾ ਦੇ ਇਕ ਵਿਅਕਤੀ ਨੇ ਸ਼ੰਭੂ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਕਿ ਉਸ ਦੀ ਨਾਬਾਲਗ ਲੜਕੀ ਦੀ ਸੰਨ 2022 ’ਚ ਗੁਰਸੇਵਕ ਸਿੰਘ ਨਾਲ ਦੋਸਤੀ ਹੋ ਗਈ ਸੀ। ਉਸ ਤੋਂ ਬਾਅਦ 2023 ’ਚ ਗੁਰਸੇਵਕ ਸਿੰਘ ਇਕ ਦਿਨ ਉਸ ਸਮੇਂ ਘਰ ਆਇਆ। ਜਦੋਂ ਉਸ ਦੀ ਬੇਟੀ ਘਰ ’ਚ ਇਕੱਲੀ ਸੀ ਤਾਂ ਗੁਰਸੇਵਕ ਸਿੰਘ ਨੇ ਉਸ ਦੀ ਧੀ ਨੂੰ ਡਰਾ-ਧਮਕਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਉਸ ਤੋਂ ਬਾਅਦ ਉਕਤ ਮੁਲਜ਼ਮ ਨੇ ਵੱਖ-ਵੱਖ ਸਮਿਆਂ ’ਤੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਉਸ ਦੀ ਬੇਟੀ ਨਾਲ ਸਰੀਰਕ ਸਬੰਧ ਬਣਾਏ।
2025 ਵਿਚ ਉਸ ਦੀ ਬੇਟੀ ਗਰਭਵਤੀ ਹੋ ਗਈ ਤਾਂ ਗੁਰਸੇਵਕ ਸਿੰਘ ਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਮੁਲਜ਼ਮ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਸਬੰਧੀ ਤੇਪਲਾ ਚੌਕੀ ਇੰਚਾਰਜ ਜਜਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕਾਬੂ ਕਰ ਕੇ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈ ਲਿਆ ਗਿਆ ਹੈ।
Read More : ਗਊਸ਼ਾਲਾ ਵਿਖੇ ਬੰਦ ਕੀਤੇ ਤਾਲਾਬ ’ਚ ਡਿੱਗਣ ਕਰ ਕੇ ਨੌਜਵਾਨ ਦੀ ਮੌਤ
