ਫ਼ਰੀਦਕੋਟ, 27 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕਥਿਤ ਫੇਕ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪਾਉਣ ਵਾਲੇ ਕੈਨੇਡਾ ਨਿਵਾਸੀ ਜਗਮਨ ਸਮਰਾ ਖਿਲਾਫ਼ ਸਥਾਨਕ ਮਾਣਯੋਗ ਅਦਾਲਤ ਵੱਲੋਂ ਜੇਲ ’ਚੋਂ ਫਰਾਰ ਹੋ ਜਾਣ ’ਤੇ ਦਰਜ ਕੀਤੇ ਗਏ ਇਕ ਪੁਰਾਣੇ ਮੁਕੱਦਮੇਂ ਵਿਚ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਜਦ ਜਗਮਨ ਸਮਰਾ ਵਾਸੀ ਪਿੰਡ ਫੱਗੂਵਾਲਾ (ਸੰਗਰੂਰ) ਫ਼ਰੀਦਕੋਟ ਜੇਲ ਵਿਚ ਬੰਦ ਸੀ ਤਾਂ ਸਾਲ 2022 ਵਿਚ ਇਹ ਜੇਲ ’ਚੋਂ ਫਰਾਰ ਹੋ ਗਿਆ ਸੀ। ਇਸ ਉਪਰੰਤ ਇਸ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਇਸੇ ਮਾਮਲੇ ਵਿਚ ਹੁਣ ਫ਼ਰੀਦਕੋਟ ਅਦਾਲਤ ਵੱਲੋਂ ਇਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਇਸ ਕੇਸ ਦੀ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ।
Read More : ਸਪੀਕਰ ਸੰਧਵਾਂ ਵੱਲੋਂ ਵਾਈ. ਪੂਰਨ ਕੁਮਾਰ ਨੂੰ ਸ਼ਰਧਾਂਜਲੀ ਭੇਟ
