ਸੰਗਰੂਰ, 6 ਅਗਸਤ : ਜ਼ਿਲਾ ਸੰਗਰੂਰ ਦੇ ਪਿੰਡ ਨਮੋਲ ਦੇ ਇਕ 29 ਕੁ ਸਾਲਾ ਦੇ ਫੌਜੀ ਜਵਾਨ ਦੇ ਸਿਕਮ ’ਚ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਲਾਂਸ ਨਾਇਕ ਰਿੰਕੂ ਸਿੰਘ ਪੁੱਤਰ ਬਿੰਦਰ ਸਿੰਘ ਮਿਰਜਾ ਪੱਤੀ ਨਮੋਲ ਕਰੀਬ ਦਸ ਕੁ ਸਾਲ ਪਹਿਲਾਂ ਫੌਜ ’ਚ ਭਰਤੀ ਹੋਇਆ ਸੀ ਅਤੇ ਫੌਜ ਦੀ 55 ਇੰਜੀਨੀਅਰ ਰੈਜੀਮੈਂਟ ’ਚ ਤਾਇਨਾਤ ਸੀ।
ਜਵਾਨ ਰਿੰਕੂ ਸਿੰਘ ਆਪਣੇ ਸਾਥੀਆਂ ਸਮੇਤ ਬੀਤੇ ਕੱਲ ਆਪਣੀ ਪੋਸਟਿੰਗ ਵਾਲੇ ਇਲਾਕੇ ’ਚ ਸੜਕ ਤੋਂ ਬਰਫ ਹਟਾ ਰਿਹਾ ਸੀ। ਇਸ ਦੌਰਾਨ ਅਚਾਨਕ ਇਕ ਬੁਲਡੋਜ਼ਰ ਜਵਾਨ ਰਿੰਕੂ ਸਿੰਘ ਦੇ ਉੱਪਰ ਪਲਟ ਗਿਆ, ਜਿਸ ਕਾਰਨ ਰਿੰਕੂ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
Read More : ਆਕਸੀਜਨ ਪਲਾਂਟ ‘ਚ ਸਿਲੰਡਰ ਬਲਾਸਟ, 2 ਲੋਕਾਂ ਦੀ ਮੌਤ
