heroine

ਏ.ਐੱਨ.ਟੀ.ਐੱਫ ਅਤੇ ਬੀ.ਐੱਸ.ਐੱਫ. ਨੂੰ ਮਿਲੀ ਸਫਲਤਾ, 4 ਸਮੱਗਲਰ ਗ੍ਰਿਫ਼ਤਾਰ

ਨਸ਼ੀਲੇ ਪਦਾਰਥਾਂ ਦੀ ਇਕ ਖੇਪ ਬਰਾਮਦ

ਅਜਨਾਲਾ, 6 ਜਨਵਰੀ : ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਭਾਰਤੀ ਖੇਤਰ ਅੰਦਰ ਤਸਕਰਾਂ ਵਲੋਂ ਭੇਜੇ ਜਾ ਰਹੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਵਿਚ ਭਾਰਤੀ ਪੰਜਾਬ ਦੀ ਪੁਲਿਸ ਅਤੇ ਬੀ. ਐੱਸ. ਐੱਫ਼. ਵਲੋਂ ਸਾਂਝੇ ਅਭਿਆਨ ਕਰਕੇ ਪਾਕਿਸਤਾਨੀ ਨਸ਼ਾ ਤਸਕਰਾਂ ਦੀਆਂ ਹਰਕਤਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ।

ਇਸ ਤਹਿਤ ਜ਼ਿਲਾ ਅੰਮ੍ਰਿਤਸਰ ਵਿੱਚ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਅਤੇ ਸੀਮਾ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਸਾਂਝੇ ਆਪ੍ਰੇਸ਼ਨ ਨੇ ਅਜਨਾਲਾ ਖੇਤਰ ਦੇ ਭਿੰਡੀ ਔਲਖ ਸੈਕਟਰ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਬਰਾਮਦ ਕੀਤੀ, ਜੋ ਵਿਸ਼ੇਸ਼ ਡਰੋਨ ਰਾਹੀਂ ਪਾਕਿਸਤਾਨ ਤੋਂ 20 ਕਿਲੋ ਦੇ ਕਰੀਬ ਚਾਰ ਪੈਕਟਾਂ ਤੇ ਪਲਾਸਟਿਕ ਦੀ ਪੀਲੀ ਟੇਪ ਵਿਚ ਲਪੇਟੀ ਹੈਰੋਇਨ ਮੰਗਾਈ ਗਈ ਸੀ। ਇਸ ਦੌਰਾਨ ਇੱਕ ਮੁੱਖ ਸੰਚਾਲਕ ਸਮੇਤ ਚਾਰ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਸਰਹੱਦ ਪਾਰ (ਪਾਕਿਸਤਾਨੀ) ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਪਾਕਿਸਤਾਨ ਤੋਂ ਹੈਰੋਇਨ ਆਯਾਤ ਕਰਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਦਾ ਸੀ। ਮੁਲਜ਼ਮ ਸਥਾਨਕ ਨੈੱਟਵਰਕਾਂ ਅਤੇ ਖੇਤਰੀ ਡੀਲਰਾਂ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁੱਖ ਮੁਲਜ਼ਮ ਪੂਰੇ ਗਿਰੋਹ ਨੂੰ ਚਲਾਉਂਦਾ ਸੀ, ਜਦੋਂ ਕਿ ਹੋਰ ਮੁਲਜ਼ਮ ਡਿਲੀਵਰੀ ਅਤੇ ਸਥਾਨਕ ਵਿਕਰੀ ਵਿੱਚ ਸ਼ਾਮਲ ਸਨ। ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।

Read More : ਅਮਨ ਅਰੋੜਾ ਨੇ ਗੈਂਗਸਟਰਵਾਦ ਨੂੰ ਜੜ੍ਹੋਂ ਖ਼ਤਮ ਦਾ ਲਿਆ ਅਹਿਦ

Leave a Reply

Your email address will not be published. Required fields are marked *