ਚਾਲਕ ਸੁਰੱਖਿਅਤ
ਬਠਿੰਡਾ, 27 ਜੁਲਾਈ :-ਬੀਤੀ ਦੇਰ ਰਾਤ ਇਕ ਹੋਰ ਕਾਰ ਸੰਤੁਲਨ ਵਿਗੜਨ ਕਾਰਨ ਸਰਹਿੰਦ ਨਹਿਰ ਦੀ ਬਠਿੰਡਾ ਸ਼ਾਖਾ ’ਚ ਡਿੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਕਾਰ ਵਿਚ ਸਿਰਫ ਇਕ ਵਿਅਕਤੀ ਸੀ, ਜਿਸ ਨੂੰ ਰਾਹਗੀਰਾਂ ਨੇ ਸੁਰੱਖਿਅਤ ਬਚਾਅ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ ਨੂੰ ਇਕ ਕਾਰ ਨਹਿਰ ’ਚ ਡਿੱਗ ਗਈ ਸੀ, ਜਿਸ ’ਚ 11 ਲੋਕਾਂ ਨੂੰ ਰਾਹਗੀਰਾਂ ਨੇ ਸੁਰੱਖਿਅਤ ਬਚਾਅ ਲਿਆ ਸੀ।
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਆਦਰਸ਼ ਨਗਰ ਦਾ ਰਹਿਣ ਵਾਲਾ ਸੰਦੀਪ ਸਿੰਘ ਆਪਣੀ ਕਾਰ ’ਚ ਨੈਸ਼ਨਲ ਕਾਲੋਨੀ ਤੋਂ ਨਹਿਰ ਦੀ ਪਟੜੀ ’ਤੇ ਚੜ੍ਹ ਰਿਹਾ ਸੀ ਕਿ ਅਚਾਨਕ ਇਕ ਪਸ਼ੂ ਉਸਦੇ ਸਾਹਮਣੇ ਆ ਗਿਆ। ਪਸ਼ੂ ਨੂੰ ਬਚਾਉਂਦੇ ਹੋਏ ਕਾਰ ਸੰਤੁਲਨ ਗੁਆ ਬੈਠੀ ਅਤੇ ਨਹਿਰ ’ਚ ਡਿੱਗ ਗਈ। ਚਾਲਕ ਕਿਸੇ ਤਰ੍ਹਾਂ ਕਾਰ ਦੀ ਖਿੜਕੀ ਖੋਲ੍ਹ ਕੇ ਬਾਹਰ ਨਿਕਲ ਆਇਆ ਅਤੇ ਕੁਝ ਰਾਹਗੀਰਾਂ ਨੇ ਉਸ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ।
ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੀਆਂ 3 ਟੀਮਾਂ ਮੌਕੇ ’ਤੇ ਪਹੁੰਚ ਗਈਆਂ ਪਰ ਇਸ ਤੋਂ ਪਹਿਲਾਂ ਡਰਾਈਵਰ ਨੂੰ ਸੁਰੱਖਿਅਤ ਬਚਾ ਲਿਆ ਗਿਆ। ਬਾਅਦ ’ਚ ਥਰਮਲ ਥਾਣਾ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ੇ ਅਤੇ ਹਾਈਡ੍ਰੌਲਿਕ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਲੋਕਾਂ ਨੇ ਮੰਗ ਕੀਤੀ ਹੈ ਕਿ ਨਹਿਰ ਦੇ ਕੰਢਿਆਂ ’ਤੇ ਰੇਲਿੰਗ ਲਗਾਈ ਜਾਵੇ ਤਾਂ ਜੋ ਅਕਸਰ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
Read More : ਆਈ.ਐੱਸ.ਆਈ. ਦੇ ਇਸ਼ਾਰੇ ‘ਤੇ ਹਥਿਆਰ ਤੇ ਹੈਰੋਇਨ ਸਪਲਾਈ ਕਰਨ ਵਾਲੇ 5 ਕਾਬੂ