ਅਹਿਮਦਾਬਾਦ ਜਹਾਜ਼ ਹਾਦਸੇ ’ਚ ਹੋਈ ਮੌਤ
ਅਹਿਮਦਾਬਾਦ, 14 ਜੂਨ : ਅਹਿਮਦਾਬਾਦ ਜਹਾਜ਼ ਹਾਦਸੇ ’ਚ ਹਰਿਆਣਾ ਦੀ ਅੰਜੂ ਸ਼ਰਮਾ ਦੀ ਵੀ ਮੌਤ ਹੋ ਗਈ ਹੈ। ਕੁਰੂਕਸ਼ੇਤਰ ਜ਼ਿਲੇ ਦੇ ਰਾਮ ਸ਼ਰਨ ਮਾਜਰਾ ਪਿੰਡ ਦੀ ਧੀ ਅੰਜੂ ਸ਼ਰਮਾ ਨੇ ਇਸ ਹਾਦਸੇ ’ਚ ਆਪਣੀ ਜਾਨ ਗਵਾ ਦਿੱਤੀ। ਅੰਜੂ ਕਈ ਸਾਲਾਂ ਤੋਂ ਗੁਜਰਾਤ ਦੇ ਵਡੋਦਰਾ ’ਚ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ ਅਤੇ ਆਪਣੀ ਵੱਡੀ ਧੀ ਨੂੰ ਮਿਲਣ ਲੰਡਨ ਜਾ ਰਹੀ ਸੀ।
ਅੰਜੂ ਦੀ ਮੌਤ ਨਾਲ ਪਰਿਵਾਰ ਡੂੰਘੇ ਸਦਮੇ ’ਚ ਹੈ। ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਅੰਜੂ ਸ਼ਰਮਾ ਦੇ ਬਜ਼ੁਰਗ ਮਾਪਿਆਂ ਨੂੰ ਅਜੇ ਤੱਕ ਹਾਦਸੇ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ। ਉਸਦੇ ਪਿਤਾ ਜਗਦੀਸ਼ ਸ਼ਰਮਾ, ਜੋ ਕਿ ਭਾਰਤੀ ਫੌਜ ਤੋਂ ਸੇਵਾਮੁਕਤ ਹਨ, ਦਿਮਾਗੀ ਹੈਮਰੇਜ ਕਾਰਨ ਬਿਸਤਰੇ ’ਤੇ ਹਨ ਅਤੇ ਮਾਂ ਵੀ ਲੰਬੇ ਸਮੇਂ ਤੋਂ ਬਿਮਾਰ ਹੈ। ਅਜਿਹੀ ਸਥਿਤੀ ’ਚ ਪਰਿਵਾਰ ਨੇ ਫਿਲਹਾਲ ਉਨ੍ਹਾਂ ਨੂੰ ਇਹ ਦੁਖਦਾਈ ਖ਼ਬਰ ਦੱਸਣ ਤੋਂ ਗੁਰੇਜ਼ ਕੀਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਅੰਜੂ ਦੇ ਪਿਤਾ ਅਤੇ ਮਾਂ ਨੂੰ ਸੂਚਿਤ ਕੀਤਾ ਤਾਂ ਸਾਨੂੰ ਡਰ ਹੈ ਕਿ ਅਸੀਂ ਉਨ੍ਹਾਂ ਨੂੰ ਵੀ ਗੁਆ ਦੇਵਾਂਗੇ।
ਅੰਜੂ ਦੇ ਚਾਚਾ, ਭੈਣ ਅਤੇ ਭਰਜਾਈ ਉਨ੍ਹਾਂ ਲੋਕਾਂ ਨੂੰ ਮਿਲ ਰਹੇ ਹਨ ਜੋ ਦੁੱਖ ਪ੍ਰਗਟ ਕਰਨ ਲਈ ਆਏ ਹਨ। ਅੰਜੂ ਦੀ ਛੋਟੀ ਧੀ ਦਾ ਡੀ. ਐੱਨ. ਏ. ਟੈਸਟ ਵਡੋਦਰਾ ’ਚ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ’ਚ ਪੁਸ਼ਟੀ ਹੋਈ ਹੈ ਕਿ ਅੰਜੂ ਸ਼ਰਮਾ ਦੀ ਮੌਤ ਹੋ ਗਈ ਹੈ। ਹੁਣ ਅੰਜੂ ਸ਼ਰਮਾ ਦਾ ਪਰਿਵਾਰ ਅੰਤਿਮ ਸੰਸਕਾਰ ਲਈ ਵਡੋਦਰਾ ਜਾਣ ਦੀ ਤਿਆਰੀ ਕਰ ਰਿਹਾ ਹੈ। ਪਿੰਡ ਦੀ ਧੀ ਲਈ ਅਜਿਹੀ ਵਿਦਾਇਗੀ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।
ਜਾਣਕਾਰੀ ਮੁਤਾਬਕ ਅੰਜੂ ਲੰਡਨ ’ਚ ਨਿੰਮੀ ਨੂੰ ਮਿਲਣ ਜਾ ਰਹੀ ਸੀ, ਉਹ ਲਗਭਗ 6 ਮਹੀਨੇ ਇੱਥੇ ਰਹਿਣ ਵਾਲੀ ਸੀ। ਨਿੰਮੀ ਆਪਣੇ ਪਤੀ ਰਾਹੁਲ ਨਾਲ ਇੱਥੇ ਰਹਿ ਰਹੀ ਹੈ। ਹਨੀ ਆਪਣੇ ਪਤੀ ਅਮਿਤ ਨਾਲ ਵਡੋਦਰਾ ’ਚ ਰਹਿ ਰਹੀ ਹੈ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਪੂਰੇ ਪਿੰਡ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਪਰਿਵਾਰ ਨੇ ਦੱਸਿਆ ਕਿ ਅੱਜ ਦੁਪਹਿਰ 12:30 ਵਜੇ ਉਹ ਵੀ ਅਹਿਮਦਾਬਾਦ ਲਈ ਰਵਾਨਾ ਹੋ ਰਹੇ ਹਨ।
ਦੱਸ ਦਈਏ ਕਿ ਪਟਿਆਲਾ ਜ਼ਿਲੇ ਦੇ ਪਿੰਡ ਅਲਾਣਾ ਦੀ ਨੂੰਹ ਅੰਜੂ ਸ਼ਰਮਾ ਲੰਬੇ ਸਮੇਂ ਤੋਂ ਅਹਿਮਦਾਬਾਦ ’ਚ ਰਹਿ ਰਹੀ ਸੀ ਅਤੇ ਅੰਜੂ ਸ਼ਰਮਾ ਦਾ ਵਿਆਹ 1990 ’ਚ ਪੰਜਾਬ ਦੇ ਪਟਿਆਲਾ ਦੇ ਪਿੰਡ ਬੁਲਾਣਾ ’ਚ ਹੋਇਆ ਸੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ। ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ, ਅੰਜੂ ਸ਼ਰਮਾ ਦੇ ਪਤੀ ਦੀ ਲਗਭਗ 4 ਸਾਲ ਪਹਿਲਾ ਮੌਤ ਹੋ ਚੁੱਕੀ ਹੈ ਅਤੇ ਅੰਜੂ ਸ਼ਰਮਾ ਦਾ ਪਤੀ ਪਵਨ ਸ਼ਰਮਾ ਪਲਾਂਟ ’ਚ ਗੈਸ ਲੀਕ ਰੋਕਣ ਦਾ ਕੰਮ ਕਰਦਾ ਸੀ। ਉਨ੍ਹਾਂ ਦੀਆਂ ਦੋ ਧੀਆਂ ਹਨੀ ਸ਼ਰਮਾ ਅਤੇ ਨਿੰਮੀ ਸ਼ਰਮਾ ਹਨ ।
Read More : ਦੋਨਾਲੀ ਸਾਫ ਕਰਦੇ ਸਮੇਂ ਬੈਂਕ ਦੇ ਗਾਰਡ ਕੋਲੋਂ ਚੱਲੀ ਗੋਲੀ