Chhitar parade

ਪ੍ਰਵਾਸੀ ਨੌਜਵਾਨ ਵੱਲੋਂ 5 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼

ਲੋਕਾਂ ਨੇ ਰੰਗੇ ਹੱਥੀਂ ਫੜ ਕੇ ਕੀਤੀ ਛਿੱਤਰ ਪਰੇਡ

ਜਲੰਧਰ, 15 ਸਤੰਬਰ : ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ’ਚ 4 ਸਾਲ ਦੇ ਬੱਚੇ ਨਾਲ ਹੋਈ ਸਨਸਨੀਖੇਜ਼ ਘਟਨਾ ਤੋਂ ਬਾਅਦ ਇਕ ਪਾਸੇ ਪੂਰੇ ਪੰਜਾਬ ’ਚ ਪ੍ਰਵਾਸੀ ਮਜ਼ਦੂਰਾਂ ਦਾ ਵਿਰੋਧ ਹੋ ਰਿਹਾ ਹੈ, ਉੱਧਰ ਜਲੰਧਰ ’ਚ ਸੋਢਲ ਦੇ ਨਾਲ ਲੱਗਦੀ ਬਸਤੀ ਭੂਰੇ ਖਾਂ ’ਚ ਇਕ ਸ਼ਰਾਬੀ ਪ੍ਰਵਾਸੀ ਨੌਜਵਾਨ ਨੇ 5 ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ ਤੇ ਉਸ ਨੂੰ ਆਪਣੇ ਕੁਆਰਟਰ ’ਚ ਲੈ ਜਾ ਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਚੀ ਦੀ ਮਾਂ ਮੌਕੇ ‘ਤੇ ਪਹੁੰਚੀ।

ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕੀਤੀ ਤੇ ਉਸਨੂੰ ਇਕ ਦਰੱਖਤ ਨਾਲ ਬੰਨ੍ਹ ਦਿੱਤਾ। ਥਾਣਾ 8 ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਦਿੰਦੇ ਹੋਏ ਬਸਤੀ ਭੂਰੇ ਖਾਨ ਕਲੋਨੀ ਦੀਆਂ ਵਸਨੀਕ ਵਿਮਲਾ, ਸੋਨਮ, ਰਾਜਵੰਤੀ, ਸੋਨੂ, ਧਰਮਪ੍ਰੀਤ ਕੌਰ, ਰਾਜਰਾਣੀ, ਸੋਨੀਆ, ਸ਼ਿਲਪਾ ਤੇ ਹੋਰ ਔਰਤਾਂ ਨੇ ਦੱਸਿਆ ਕਿ ਦੁਪਹਿਰ 12:30 ਵਜੇ ਦੇ ਕਰੀਬ ਇਲਾਕੇ ’ਚ ਸਥਿਤ ਪ੍ਰਵਾਸੀ ਮਜ਼ਦੂਰਾਂ ਦੇ ਘਰੋਂ ਇਕ ਛੋਟੀ ਬੱਚੀ ਦੀਆਂ ਚੀਕਾਂ ਸੁਣ ਕੇ, ਉਹ ਸਾਰੇ ਉਸ ਦਿਸ਼ਾ ਵੱਲ ਗਏ ਤੇ ਦੇਖਿਆ ਕਿ ਇਕ ਪ੍ਰਵਾਸੀ ਔਰਤ ਇਕ ਪ੍ਰਵਾਸੀ ਨੌਜਵਾਨ ਨੂੰ ਕੁੱਟ ਰਹੀ ਸੀ ਤੇ ਉਸਦੇ ਨਾਲ ਸਕੂਲ ਦੀ ਵਰਦੀ ਪਾਈ ਇਕ ਛੋਟੀ ਬੱਚੀ ਸੀ।

ਪੁੱਛਣ ‘ਤੇ ਔਰਤ ਨੇ ਦੱਸਿਆ ਕਿ ਉਸਦੀ ਧੀ ਸਕੂਲ ਤੋਂ ਬਾਅਦ ਘਰ ਨਹੀਂ ਪਹੁੰਚੀ, ਜਿਸ ਤੋਂ ਬਾਅਦ ਉਹ ਤੇ ਉਸਦੇ ਪਰਿਵਾਰਕ ਮੈਂਬਰ ਇਧਰ-ਉਧਰ ਬੱਚੀ ਨੂੰ ਲੱਭ ਰਹੇ ਸਨ। ਪੀੜਤਾ ਅਨੁਸਾਰ ਜਦੋਂ ਉਹ ਪ੍ਰਵਾਸੀ ਮਜ਼ਦੂਰ ਦੇ ਕਮਰੇ ਵੱਲ ਗਈ, ਤਾਂ ਉਸਨੂੰ ਬਾਥਰੂਮ ’ਚੋਂ ਕਿਸੇ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ, ਇਸ ਲਈ ਉਹ ਤੁਰੰਤ ਬਾਥਰੂਮ ਵੱਲ ਭੱਜੀ। ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਪ੍ਰਵਾਸੀ ਨੌਜਵਾਨ ਬਾਥਰੂਮ ’ਚ ਪਿਆ ਸੀ ਤੇ ਉਸਦੀ ਧੀ ਦੇ ਕੱਪੜੇ ਵੀ ਉਤਾਰੇ ਹੋਏ ਸਨ। ਇੰਨਾ ਹੀ ਨਹੀਂ, ਮੁਲਜ਼ਮ ਲੜਕੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ, ਫਿਰ ਉਸਨੇ ਮੁਲਜ਼ਮ ਨੂੰ ਵਾਲਾਂ ਤੋਂ ਫੜ ਕੇ ਬਾਹਰ ਕੱਢਿਆ।

ਇਸ ਤੋਂ ਬਾਅਦ, ਸਾਰਾ ਇਲਾਕਾ ਇਕੱਠਾ ਹੋ ਗਿਆ ਤੇ ਪ੍ਰਵਾਸੀ ਮਜ਼ਦੂਰ ਨੂੰ ਇਕ ਦਰੱਖਤ ਨਾਲ ਰੱਸੀ ਨਾਲ ਬੰਨ੍ਹ ਦਿੱਤਾ ਗਿਆ ਤੇ ਬੁਰੀ ਤਰ੍ਹਾਂ ਨਾਲ ਕੁੱਟਿਆ। ਜਦੋਂ ਸਥਾਨਕ ਲੋਕਾਂ ਨੇ ਉਸ ਦੀ ਵੀਡੀਓ ਬਣਾਈ, ਤਾਂ ਉਸਨੇ ਮੂਰਖਤਾ ਨਾਲ ਕਿਹਾ ਕਿ ਤੁਸੀਂ ਲੋਕ ਮੇਰਾ ਕੁਝ ਨਹੀਂ ਕਰ ਸਕਦੇ, ਮੈਂ 1 ਘੰਟੇ ਦੇ ਅੰਦਰ ਬਾਹਰ ਆ ਜਾਊਂਗਾ ਤੇ ਦੁਬਾਰਾ ਉਹੀ ਕੰਮ ਕਰਾਂਗਾ। ਜਦੋਂ ਮੁਲਜ਼ਮ ਦੇ ਮੂੰਹੋਂ ਇਹ ਸ਼ਬਦ ਨਿਕਲੇ, ਤਾਂ ਗੁੱਸੇ ’ਚ ਆਈਆਂ ਔਰਤਾਂ ਨੇ ਆਪਣੀਆਂ ਚੱਪਲਾਂ ਉਤਾਰ ਲਈਆਂ ਤੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ।

ਸੂਚਨਾ ਮਿਲਣ ‘ਤੇ ਥਾਣਾ 8 ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਬਿਨਾਂ ਸ਼ਿਕਾਇਤ ਲਿਖੇ ਮੁਲਜ਼ਮ ਨੂੰ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਤੇ ਕਿਹਾ ਕਿ ਸ਼ਿਕਾਇਤ ਇੱਥੇ ਲਿਖੀ ਜਾਵੇ ਤੇ ਮੁਲਜ਼ਮ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਧਰਨੇ ‘ਤੇ ਬੈਠਣਗੇ।

ਇਸ ਤੋਂ ਬਾਅਦ ਸਾਰਾ ਮਾਮਲਾ ਕਮਿਸ਼ਨਰੇਟ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ, ਤਾਂ ਥਾਣਾ 8 ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਮੌਕੇ ‘ਤੇ ਪਹੁੰਚੇ। ਉਨ੍ਹਾਂ ਸਥਾਨਕ ਲੋਕਾਂ ਦੀ ਸ਼ਿਕਾਇਤ ਸੁਣੀ ਤੇ ਮੁਲਜ਼ਮ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਉਸਨੂੰ ਥਾਣੇ ਲੈ ਗਏ।

ਇੰਸਪੈਕਟਰ ਰਾਣਾ ਨੇ ਦੱਸਿਆ ਕਿ ਗ੍ਰਿਫਤਾਰ ਪ੍ਰਵਾਸੀ ਮਜ਼ਦੂਰ ਦੀ ਪਛਾਣ ਵਿਜੇ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਪਿਛਲੇ 10 ਸਾਲਾਂ ਤੋਂ ਇਸ ਇਲਾਕੇ ’ਚ ਰਹਿ ਰਿਹਾ ਹੈ ਤੇ ਮਿਸਤਰੀ ਦਾ ਕੰਮ ਕਰਦਾ ਹੈ। ਉਸ ਵਿਰੁੱਧ ਥਾਣਾ 8 ’ਚ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਤੇ ਰਿਮਾਂਡ ਲੈਣ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ’ਚ ਉਸਦਾ ਅਪਰਾਧਿਕ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ।

ਪ੍ਰਵਾਸੀ ਭਜਾਓ ਪੰਜਾਬ ਬਚਾਓ

ਪੰਜਾਬ ’ਚ ਲਗਾਤਾਰ ਪਰਵਾਸੀਆਂ ਵੱਲੋਂ ਅਜਿਹੀਆਂ ਹਰਕਤਾਂ ਕਰਨ ਤੋਂ ਬਾਅਦ ਲੋਕ ਗੁੱਸੇ ’ਚ ਹਨ ਤੇ ਪ੍ਰਵਾਸੀਆਂ ਨੂੰ ਪੰਜਾਬ ’ਚੋਂ ਭਜਾਉਣ ਦੀ ਮੰਗ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਵਾਸੀ ਪੰਜਾਬ ਲਈ ਖਤਰਾ ਬਣਦੇ ਜਾ ਰਹੇ ਹਨ ਇਸ ਲਈ ਇਨ੍ਹਾਂ ਨੂੰ ਪੰਜਾਬ ਤੋਂ ਭਜਾ ਕੇ ਪੰਜਾਬ ਨੂੰ ਬਚਾਇਆ ਜਾਣਾ ਚਾਹੀਦਾ ਹੈ।

Read More : ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚੇ, ਹੜ੍ਹ ਪ੍ਰਭਾਵਿਤ ਖੇਤਰ ਦਾ ਲੈਣਗੇ ਜਾਇਜ਼ਾ

Leave a Reply

Your email address will not be published. Required fields are marked *