ਕਮਲ ਕੌਰ ਭਾਬੀ ਕਤਲ ਵਿਚ ਕੁਝ ਹੋਰ ਲੋਕ ਵੀ ਸ਼ਾਮਲ : ਐੱਸ.ਐੱਸ.ਪੀ. ਕੌਂਡਲ
ਬਠਿੰਡਾ, 15 ਜੂਨ : ਕਮਲ ਕੌਰ ਭਾਬੀ ਦੇ ਕਤਲ ਮਾਮਲੇ ਬਾਰੇ ਵੱਡੇ ਖੁਲਾਸੇ ਹੋ ਰਹੇ ਹਨ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਬਠਿੰਡਾ ਅਮਨੀਤ ਕੌਂਡਲ ਨੇ਼ ਦੱਸਿਆ ਕਿ ਕਤਲ ਦੇ ਸਮੇਂ ਅੰਮ੍ਰਿਤਪਾਲ ਮਹਿਰੋਂ ਮੌਕੇ ਉਤੇ ਮੌਜੂਦ ਸੀ। ਪੁਲਿਸ ਦੇ ਅਨੁਸਾਰ ਇਹ ਕਤਲ ਸੋਚ ਸਮਝ ਕੇ ਕੀਤਾ ਗਿਆ ਸੀ ਅਤੇ ਇਸ ਵਿਚ ਕੁਝ ਹੋਰ ਲੋਕ ਵੀ ਸ਼ਾਮਲ ਹਨ।
ਐੱਸ.ਐੱਸ.ਪੀ. ਕੌਂਡਲ ਨੇ ਕਿਹਾ ਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਛੇਤੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਤਲ ਮਾਮਲੇ ਦੀ ਜਾਂਚ ਦੌਰਾਨ ਕੁਝ ਪੱਕੇ ਸਬੂਤ ਮਿਲੇ ਹਨ ਜੋ ਕਿ ਮਹਿਰੋਂ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਹਨ। ਪੁਲਿਸ ਨੇ ਕਿਹਾ ਕਿ ਜਲਦੀ ਹੀ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਹੁਣ ਅੰਮ੍ਰਿਤਪਾਲ, ਅੰਮ੍ਰਿਤਸਰ ਤੋਂ ਜਹਾਜ਼ ਰਾਹੀਂ ਵਿਦੇਸ਼ ਭੱਜ ਗਿਆ। ਉਸ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
ਅੰਮ੍ਰਿਤਪਾਲ ਪਹਿਲਾਂ 7 ਜੂਨ ਨੂੰ ਕਮਲ ਕੌਰ ਦੇ ਘਰ ਗਿਆ ਸੀ। ਉਹ 8 ਜੂਨ ਨੂੰ ਫਿਰ ਲੁਧਿਆਣਾ ਵਿੱਚ ਕਮਲ ਕੌਰ ਦੇ ਘਰ ਗਿਆ। 3 ਮਹੀਨਿਆਂ ਤੋਂ ਅੰਮ੍ਰਿਤਪਾਲ ਕਮਲ ਕੌਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇੱਕ ਯੋਜਨਾ ਬਣਾ ਰਿਹਾ ਸੀ। 9 ਜੂਨ ਨੂੰ ਅੰਮ੍ਰਿਤਪਾਲ ਨੇ ਕਮਲ ਕੌਰ ਨਾਲ ਦੁਬਾਰਾ ਸੰਪਰਕ ਕੀਤਾ। ਫਿਰ ਜਸਪ੍ਰੀਤ ਨੇ ਉਸ ਦਾ ਗਲਾ ਘੁੱਟ ਦਿੱਤਾ। ਅੰਮ੍ਰਿਤਪਾਲ ਕਤਲ ਵਾਲੀ ਥਾਂ ‘ਤੇ ਮੌਜੂਦ ਸੀ। ।
Read More : ਹੁਣ ਰਾਹਤ ਭਾਰੀ ਬਾਰਿਸ਼ ਦੀ ਉਮੀਦ
