Punjabi driver

ਅਮਰੀਕਾ: ਪੰਜਾਬੀ ਡਰਾਈਵਰ ਨੂੰ 9.4 ਕਰੋੜ ਜੁਰਮਾਨਾ

ਤੇਜ਼ ਰਫ਼ਤਾਰ ਰੇਂਜ ਰੋਵਰ ਨੇ ਲਈ ਗਰਭਵਤੀ ਦੀ ਜਾਨ; ਅਦਾਲਤ ਨੇ ਸੁਣਾਇਆ ਸਖ਼ਤ ਫੈਸਲਾ

ਓਹੀਓ , 31 ਮਾਰਚ : ਅਮਰੀਕਾ ਦੇ ਓਹੀਓ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਤਰਸੇਮ ਸਿੰਘ (33) ਵੱਲੋਂ ਤੇਜ਼ ਰਫ਼ਤਾਰ ਗੱਡੀ ਚਲਾਉਣ ਕਾਰਨ ਵਾਪਰੇ ਭਿਆਨਕ ਹਾਦਸੇ ਵਿਚ ਇਕ 17 ਸਾਲਾ ਗਰਭਵਤੀ ਲੜਕੀ ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ। ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਤਰਸੇਮ ਸਿੰਘ ਨੇ ਆਪਣੀ ਰੇਂਜ ਰੋਵਰ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਂਦੇ ਹੋਏ ਇੱਕ ਜੀਪ ਵਿੱਚ ਮਾਰੀ ਸੀ।

ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀ ‘ਤੇ 10 ਲੱਖ ਡਾਲਰ (ਕਰੀਬ 9.4 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਪੁਲਿਸ ਅਨੁਸਾਰ ਇਹ ਹਾਦਸਾ 16 ਫਰਵਰੀ 2026 ਨੂੰ ਵਾਪਰਿਆ ਸੀ ਅਤੇ ਦੋਸ਼ੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਹਾਲ ਹੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ 3 ਅਪ੍ਰੈਲ ਲਈ ਨਿਰਧਾਰਤ ਕੀਤੀ ਹੈ। ਇਸ ਹਾਦਸੇ ਨੇ ਸਥਾਨਕ ਪੱਧਰ ‘ਤੇ ਭਾਰਤੀ ਡਰਾਈਵਰਾਂ ਦੀ ਲਾਪਰਵਾਹੀ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮ੍ਰਿਤਕ ਲੜਕੀ ਅਤੇ ਦੋਸ਼ੀ ਵਿਚਕਾਰ ਪਹਿਲਾਂ ਤੋਂ ਕੋਈ ਸਬੰਧ ਸੀ ਜਾਂ ਨਹੀਂ।

Read More : ਬੇਅਦਬੀ ਕਾਨੂੰਨ : SGPC ਨੇ 6 ਅਪ੍ਰੈਲ ਨੂੰ ਸਿੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦੀ

Leave a Reply

Your email address will not be published. Required fields are marked *