ਸੰਗਰੂਰ, 3 ਨਵੰਬਰ : ਪੀ. ਡਬਲਿਊ. ਡੀ. ਰੈਸਟ ਹਾਊਸ ਸੰਗਰੂਰ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਦੇ ਭਾਰੀ ਬਰਸਾਤ ਜਾਂ ਹੜ੍ਹ ਵਰਗੀ ਸਥਿਤੀ ਕਾਰਨ ਪ੍ਰਭਾਵਿਤ 11 ਪਿੰਡਾਂ ਦੇ 82 ਹੜ੍ਹ ਪੀੜਤਾਂ ਨੂੰ 17 ਲੱਖ 47 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੰਨੇ ਸਮੇਂ ’ਚ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਓਨੇ ਸਮੇਂ ’ਚ ਮੁਆਵਜ਼ਾ ਦਿੱਤਾ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਲਖਮੀਰਵਾਲਾ ਦੇ 03 ਹੜ੍ਹ ਪੀੜਤਾਂ ਨੂੰ 1,98,000 ਰੁਪਏ, ਬਿਗੜਵਾਲ ਦੇ 01 ਲਾਭਪਾਤਰੀ ਨੂੰ 20,375 ਰੁਪਏ, ਚੌਵਾਸ ਦੇ 04 ਲਾਭਪਾਤਰੀਆਂ ਨੂੰ 51,811 ਰੁਪਏ, ਭਰੂਰ ਦੇ 01 ਲਾਭਪਾਤਰੀ ਨੂੰ 32,875 ਰੁਪਏ, ਬਖਸ਼ੀਵਾਲਾ ਦੇ 03 ਲਾਭਪਾਤਰੀਆਂ ਨੂੰ 70,875 ਰੁਪਏ, ਚੀਮਾ ਦੇ 10 ਲਾਭਪਾਤਰੀਆਂ ਨੂੰ 01,41,437 ਰੁਪਏ, ਸ਼ੇਰੋਂ ਦੇ 10 ਲਾਭਪਾਤਰੀਆਂ ਨੂੰ 03,23,186 ਰੁਪਏ, ਸ਼ਾਹਪੁਰ ਕਲਾਂ ਦੇ 23 ਲਾਭਪਾਤਰੀਆਂ ਨੂੰ 04,17,624 ਰੁਪਏ, ਤੋਲਾਵਾਲ ਦੇ 20 ਲਾਭਪਾਤਰੀਆਂ ਨੂੰ 03,66,935 ਰੁਪਏ, ਬੀਰ ਕਲਾਂ ਦੇ 06 ਲਾਭਪਾਤਰੀਆਂ ਨੂੰ 01,03,937 ਅਤੇ ਸੁਨਾਮ ਦੇ 01 ਲਾਭਪਾਤਰੀ ਨੂੰ 20,000 ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਅਤੇ ਹੁਣ ਉਹਨਾਂ ਦੀ ਜ਼ਿੰਦਗੀ ਮੁੜ ਲੀਹ ’ਤੇ ਲੈ ਕੇ ਆਉਣ ਲਈ ਮੁਆਵਜ਼ਾ ਰਾਸ਼ੀ ਵੰਡੀ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਹਰ ਕਿਸਮ ਦੇ ਹਾਲਾਤ ਵਿੱਚ ਸੂਬੇ ਦੇ ਲੋਕਾਂ ਨਾਲ ਖੜ੍ਹੀ ਹੈ।
ਇਸ ਮੌਕੇ ਐੱਸ. ਡੀ. ਐੱਮ. ਸੁਨਾਮ ਪ੍ਰਮੋਦ ਸਿੰਗਲਾ, ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸਰਪੰਚ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲਖਮੀਰਵਾਲਾ, ਗੁਰਤੇਜ ਸਿੰਘ ਸਰਪੰਚ ਚੌਵਾਸ, ਸਤਿਗੁਰ ਸਿੰਘ ਸਰਪੰਚ ਸ਼ੇਰੋਂ, ਗੁਰਿੰਦਰ ਸਿੰਘ ਖੇੜੀ ਬਲਾਕ ਪ੍ਰਧਾਨ, ਪੀ. ਏ. ਸੰਜੀਵ ਸੰਜੂ ਸਮੇਤ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।
Read More : ਏਕਨਾਥ ਸ਼ਿੰਦੇ ਨੇ ਘੁਮਾਣ ’ਚ ਸੰਤ ਨਾਮਦੇਵ ਜੀ ਮਹਾਰਾਸ਼ਟਰ ਭਵਨ ਦਾ ਰੱਖਿਆ ਨੀਂਹ ਪੱਥਰ
