ਸ਼੍ਰੀਨਗਰ, 8 ਨਵੰਬਰ : ਕਸ਼ਮੀਰ ਪੁਲਸ ਨੇ ਸਰਕਾਰੀ ਮੈਡੀਕਲ ਕਾਲਜ (ਜੀ. ਐੱਮ. ਸੀ.) ਅਨੰਤਨਾਗ ਦੇ ਇਕ ਸਾਬਕਾ ਡਾਕਟਰ ਦੇ ਲਾਕਰ ’ਚੋਂ ਇਕ ਏ. ਕੇ.-47 ਰਾਈਫਲ ਬਰਾਮਦ ਕੀਤੀ ਹੈ। ਅਧਿਕਾਰੀਆਂ ਅਨੁਸਾਰ ਇਸ ਸਬੰਧ ’ਚ ਅਦੀਲ ਅਹਿਮਦ ਨਾਮੀ ਇਸ ਡਾਕਟਰ ਦੇ ਖ਼ਿਲਾਫ ਗੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਕਾਨੂੰਨ (ਯੂ. ਏ. ਪੀ. ਏ.) ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਹੈ।
ਪੁਲਸ ਸੂਤਰਾਂ ਅਨੁਸਾਰ ਇਸ ਤਰ੍ਹਾਂ ਦੇ ਹਥਿਆਰ ਦੀ ਬਰਾਮਦਗੀ ਨਾਲ ਉਸ ਦੇ ਅੱਤਵਾਦੀ ਸਰਗਰਮੀਆਂ ਨਾਲ ਜੁੜੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Read More : ਪੰਜਾਬ ਰੋਡਵੇਜ਼ ਜਲੰਧਰ ਡਿਪੂ ਦੇ ਡਰਾਈਵਰ ਕਤਲ ਦੇ ਮਾਮਲੇ ’ਚ 18 ਡਿਪੂ ਬੰਦ
