ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਲਗਾਈ ਸੀ ਪਾਬੰਦੀ
ਨਵੀਂ ਦਿੱਲੀ, 24 ਅਗਸਤ : ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ ਇਕ ਵਾਰ ਫਿਰ ਵਧਾ ਕੇ 24 ਸਤੰਬਰ ਤੱਕ ਕਰ ਦਿੱਤੀ ਹੈ। ਜਦਕਿ ਗੁਆਂਢੀ ਦੇਸ਼ ਨੇ ਪਹਿਲਾਂ ਹੀ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ 24 ਸਤੰਬਰ ਤੱਕ ਵਧਾ ਦਿੱਤੀ ਸੀ। ਦੋਹਾਂ ਦੇਸ਼ਾਂ ਨੇ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਵਧਾਉਣ ਲਈ ਏਅਰਮੈਨ ਨੂੰ ਵੱਖ-ਵੱਖ ਨੋਟਿਸ ਜਾਰੀ ਕੀਤੇ ਹਨ।
ਇਸ ਦੌਰਾਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 30 ਅਪ੍ਰੈਲ ਤੋਂ ਪਾਕਿਸਤਾਨੀ ਏਅਰਲਾਈਨਾਂ ਅਤੇ ਫੌਜੀ ਉਡਾਣਾਂ ਸਮੇਤ ਆਪਰੇਟਰਾਂ ਵਲੋਂ ਸੰਚਾਲਿਤ, ਮਲਕੀਅਤ ਵਾਲੇ ਜਾਂ ਕਿਰਾਏ ਉਤੇ ਲਏ ਗਏ ਜਹਾਜ਼ਾਂ ਲਈ ਅਪਣਾ ਹਵਾਈ ਖੇਤਰ ਬੰਦ ਕਰ ਦਿਤਾ ਸੀ। ਉਦੋਂ ਤੋਂ ਭਾਰਤ ਨੇ ਇਸ ਨੂੰ ਬੰਦ ਕਰ ਦਿੱਤਾ ਹੈ।
Read More : ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ