ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਤੋਂ ਹਟਾਏ ਸਾਰੇ ਖੇਡਾਂ 2030 ‘ਚ ਸ਼ਾਮਲ ਕੀਤੀਆਂ ਜਾਣਗੀਆਂ : ਭਾਰਤੀ ਓਲੰਪਿਕ ਐਸੋਸੀਏਸ਼ਨ
ਗਲਾਸਗੋ, 16 ਅਕਤੂਬਰ : ਰਾਸ਼ਟਰਮੰਡਲ ਖੇਡਾਂ ਦੇ ਕਾਰਜਕਾਰੀ ਬੋਰਡ ਨੇ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਅਹਿਮਦਾਬਾਦ ਨੂੰ ਨਾਮਜ਼ਦ ਕੀਤਾ ਹੈ। 26 ਨਵੰਬਰ ਨੂੰ ਗਲਾਸਗੋ ‘ਚ ਹੋਣ ਵਾਲੀ ਰਾਸ਼ਟਰਮੰਡਲ ਖੇਡਾਂ ਦੀ ਬੈਠਕ ‘ਚ ਅੰਤਿਮ ਫੈਸਲਾ ਲਿਆ ਜਾਵੇਗਾ।
ਭਾਰਤ ਨੂੰ ਮੇਜ਼ਬਾਨੀ ਦੇ ਅਧਿਕਾਰਾਂ ਲਈ ਅਬੂਜਾ, ਨਾਈਜੀਰੀਆ ਤੋਂ ਮੁਕਾਬਲਾ ਕਰਨਾ ਪੈ ਰਿਹਾ ਸੀ। ਹਾਲਾਂਕਿ ਰਾਸ਼ਟਰਮੰਡਲ ਕਾਰਜਕਾਰੀ ਬੋਰਡ 2034 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ‘ਚ ਨਾਈਜੀਰੀਆ ਦਾ ਸਮਰਥਨ ਕਰੇਗਾ।
ਰਾਸ਼ਟਰਮੰਡਲ ਖੇਡਾਂ ਦੇ ਕਾਰਜਕਾਰੀ ਬੋਰਡ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਦੇ ਕਾਰਜਕਾਰੀ ਬੋਰਡ ਨੇ 2030 ਰਾਸ਼ਟਰਮੰਡਲ ਖੇਡਾਂ ਲਈ ਅਹਿਮਦਾਬਾਦ, ਭਾਰਤ ਨੂੰ ਮੇਜ਼ਬਾਨ ਸ਼ਹਿਰ ਵਜੋਂ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਹੁਣ ਤੱਕ ਇਕ ਵਾਰ 2010 ‘ਚ ਨਵੀਂ ਦਿੱਲੀ ‘ਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ |
ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਕਿਹਾ ਕਿ ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਤੋਂ ਹਟਾਏ ਸਾਰੇ ਖੇਡਾਂ 2030 ‘ਚ ਸ਼ਾਮਲ ਕੀਤੀਆਂ ਜਾਣਗੀਆਂ। ਇਨ੍ਹਾਂ ‘ਚ ਸ਼ੂਟਿੰਗ, ਕੁਸ਼ਤੀ, ਬੈਡਮਿੰਟਨ, ਹਾਕੀ, ਤੀਰਅੰਦਾਜ਼ੀ, ਕਬੱਡੀ ਅਤੇ ਖੋ-ਖੋ ਸ਼ਾਮਲ ਹਨ।
ਭਾਰਤ ਨੇ ਇਸ ਸਾਲ 29 ਅਗਸਤ ਨੂੰ ਲੰਡਨ ‘ਚ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਆਪਣੀ ਬੋਲੀ ਜਮ੍ਹਾਂ ਕਰਵਾਈ। ਗੁਜਰਾਤ ਸਰਕਾਰ ਦੇ ਉਸ ਸਮੇਂ ਦੇ ਖੇਡ ਮੰਤਰੀ ਹਰਸ਼ ਸੰਘਵੀ ਨੇ ਰਾਸ਼ਟਰਮੰਡਲ ਖੇਡਾਂ ਦਾ ਪ੍ਰਸਤਾਵ ਪੇਸ਼ ਕੀਤਾ ਸੀ।
ਇਹ ਭਾਰਤ ਲਈ ਬਹੁਤ ਮਾਣ ਅਤੇ ਖੁਸ਼ੀ ਦਾ ਦਿਨ : ਅਮਿਤ ਸ਼ਾਹ
ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ‘ਤੇ ਲਿਖਿਆ ਕਿ ਇਹ ਭਾਰਤ ਲਈ ਬਹੁਤ ਮਾਣ ਅਤੇ ਖੁਸ਼ੀ ਦਾ ਦਿਨ ਹੈ। ਰਾਸ਼ਟਰਮੰਡਲ ਐਸੋਸੀਏਸ਼ਨ ਵੱਲੋਂ ਭਾਰਤ ਨੂੰ ਅਹਿਮਦਾਬਾਦ ‘ਚ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦਾ ਅਧਿਕਾਰ ਦੇਣ ‘ਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ।
Read More : ਵਧੀਕੀਆਂ ਨਾਲ ਅਕਾਲੀ ਵਰਕਰਾਂ ਦਾ ਮਨੋਬਲ ਡੋਲਣ ਵਾਲਾ ਨਹੀਂ : ਸੁਖਬੀਰ ਬਾਦਲ
