Hira Mahal

124 ਸਾਲਾਂ ਬਾਅਦ ਹੀਰਾ ਮਹਿਲ ‘ਚ ਮੁੜ ਲੱਗੀਆਂ ਰੌਣਕਾਂ

ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੀ ਹੋਈ ਦਸਤਾਰਬੰਦੀ

ਪਟਿਆਲਾ, 2 ਫਰਵਰ : ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹੀਰਾ ਮਹਿਲ ਵਿੱਚ ਅੱਜ ਉਸ ਵੇਲੇ ਇਤਿਹਾਸਕ ਪਲ ਦੇਖਣ ਨੂੰ ਮਿਲੇ, ਜਦੋਂ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀ ਰਸਮ ਪੂਰੀ ਸ਼ਰਧਾ ਅਤੇ ਸ਼ਾਹੀ ਅੰਦਾਜ਼ ਵਿੱਚ ਨਿਭਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਖਸ਼ੀਅਤਾਂ ਅਤੇ ਸ਼ੁਭਚਿੰਤਕ ਮੁਬਾਰਕਬਾਦ ਦੇਣ ਲਈ ਪਹੁੰਚੇ।

ਦਸਤਾਰਬੰਦੀ ਤੋਂ ਬਾਅਦ ਗੱਲਬਾਤ ਕਰਦਿਆਂ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਨੇ ਸਿੱਖ ਵਿਰਸੇ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ “ਅਜੋਕੇ ਦੌਰ ਵਿੱਚ ਦਸਤਾਰਬੰਦੀ ਦੀ ਪੁਰਾਤਨ ਰਸਮ ਹੌਲੀ-ਹੌਲੀ ਘਟਦੀ ਜਾ ਰਹੀ ਹੈ। ਸਿੱਖ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਦਸਤਾਰਬੰਦੀ ਮੌਕੇ ਸਮਾਗਮ ਜ਼ਰੂਰ ਕਰਵਾਉਣ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਅਮੀਰ ਵਿਰਾਸਤ ਅਤੇ ਪਛਾਣ ਨਾਲ ਜੁੜੀਆਂ ਰਹਿ ਸਕਣ।”

124 ਸਾਲਾਂ ਦਾ ਇੰਤਜ਼ਾਰ ਹੋਇਆ ਖ਼ਤਮ

ਇਸ ਮੌਕੇ ਭਾਵੁਕ ਹੁੰਦਿਆਂ ਰਾਣੀ ਪ੍ਰੀਤੀ ਸਿੰਘ ਨੇ ਖੁਸ਼ੀ ਸਾਂਝੀ ਕੀਤੀ ਕਿ ਲਗਭਗ 124 ਸਾਲਾਂ ਬਾਅਦ ਸ਼ਾਹੀ ਹੀਰਾ ਮਹਿਲ ਵਿੱਚ ਕੋਈ ਅਜਿਹਾ ਵੱਡਾ ਪਰਿਵਾਰਕ ਤੇ ਧਾਰਮਿਕ ਸਮਾਗਮ ਹੋਇਆ ਹੈ, ਜਿਸ ਨਾਲ ਮਹਿਲ ਵਿੱਚ ਮੁੜ ਪੁਰਾਣੀਆਂ ਰੌਣਕਾਂ ਪਰਤ ਆਈਆਂ ਹਨ।

Read More : ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਮੁਆਫ਼ੀ ਪੱਤਰ

Leave a Reply

Your email address will not be published. Required fields are marked *