Indian-govt

ਕੇਂਦਰ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ: 13 ਮੰਤਰਾਲਿਆਂ ਤੇ ਵਿਭਾਗਾਂ ‘ਚ ਨਵੇਂ ਸਕੱਤਰ ਨਿਯੁਕਤ

ਨਿਵੇਦਿਤਾ ਸ਼ੁਕਲਾ ਵਰਮਾ ਨੂੰ ਪ੍ਰਸ਼ਾਸਕੀ ਸੁਧਾਰ ਅਤੇ ਚੰਚਲ ਕੁਮਾਰ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਜ਼ਿੰਮੇਵਾਰੀ

ਦਿੱਲੀ, 1 ਅਪ੍ਰੈਲ : ਕੇਂਦਰ ਸਰਕਾਰ ਨੇ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 13 ਅਹਿਮ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਨੇ ਸੀਨੀਅਰ ਆਈ.ਏ.ਐੱਸ. (IAS) ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਬਦਲਾਅ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਮੁੱਖ ਨਿਯੁਕਤੀਆਂ ‘ਤੇ ਇਕ ਨਜ਼ਰ

ਨਿਵੇਦਿਤਾ ਸ਼ੁਕਲਾ ਵਰਮਾ : ਸਕੱਤਰ, ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ। ਉਨ੍ਹਾਂ ਨੂੰ ਪੈਨਸ਼ਨ ਅਤੇ ਪੈਨਸ਼ਨਰਾਂ ਦੇ ਭਲਾਈ ਵਿਭਾਗ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।

ਚੰਚਲ ਕੁਮਾਰ : ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ।

ਰੋਹਿਤ ਕਾਂਸਲ : ਸਕੱਤਰ, ਪੇਂਡੂ ਵਿਕਾਸ ਵਿਭਾਗ।

ਨਰਿੰਦਰ ਭੂਸ਼ਣ : ਸਕੱਤਰ, ਭੂਮੀ ਸਰੋਤ ਵਿਭਾਗ (ਪੇਂਡੂ ਵਿਕਾਸ ਮੰਤਰਾਲਾ)।

ਚੰਦਰਸ਼ੇਖਰ ਕੁਮਾਰ : ਸੀ.ਈ.ਓ. , ਰਾਸ਼ਟਰੀ ਰੇਨਫੈੱਡ ਏਰੀਆ ਅਥਾਰਟੀ (ਸਕੱਤਰ ਪੱਧਰ ਦਾ ਦਰਜਾ)।

ਇਹ ਸਾਰੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਸਰਕਾਰ ਦੇ ਇਸ ਕਦਮ ਨੂੰ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਵਿੱਚ ਤੇਜ਼ੀ ਅਤੇ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

Read More : ਹੁਣ ਚਾਹ ਹੀ ਨਹੀਂ, ‘ਚਿੱਪ’ ਲਈ ਵੀ ਦੁਨੀਆ ਭਰ ਵਿਚ ਜਾਣਿਆ ਜਾਵੇਗਾ ਅਸਾਮ : ਪੀਐਮ ਮੋਦੀ

Leave a Reply

Your email address will not be published. Required fields are marked *