ਮੁੰਬਈ, 9 ਦਸੰਬਰ : ਬਿੱਗ ਬੌਸ ਓਟੀਟੀ ਅਤੇ ਟੀਵੀ ਸੀਰੀਅਲ ਕੁਮਕੁਮ ਭਾਗਿਆ ਵਿੱਚ ਨਜ਼ਰ ਆ ਚੁੱਕੇ ਅਦਾਕਾਰ ਜ਼ੀਸ਼ਾਨ ਖਾਨ ਉਸ ਸਮੇ ਵਾਲ-ਵਾਲ ਬੱਚ ਗਏ ਜਦੋਂ ਉਨ੍ਹਾਂ ਦੀ ਕਾਰ ਮੰਗਲਵਾਰ ਮੁੰਬਈ ’ਚ ਇਕ ਹੋਰ ਮੋਟਰ-ਗੱਡੀ ਨਾਲ ਟਕਰਾਅ ਗਈ।
ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਖਾਨ ਜਿੰਮ ਤੋਂ ਘਰ ਵਾਪਸ ਆ ਰਹੇ ਸਨ ਕਿ ਵਰਸੋਵਾ ’ਚ ਇਹ ਹਾਦਸਾ ਵਾਪਰ ਹਿਅਾ। ਹਾਦਸੇ ਸਮੇ ਜ਼ੀਸ਼ਾਨ ਦਾ ਡਰਾਈਵਰ ਕਾਰ ਚਲਾ ਰਿਹਾ ਸੀ। ਵਰਸੋਵਾ ਪੁਲਸ ਦੇ ਇਕ ਅਧਿਕਾਰੀ ਅਨੁਸਾਰ ਹਾਦਸੇ ’ਚ ਕੋਈ ਜ਼ਖਮੀ ਨਹੀਂ ਹੋਇਆ। ਦੋਹਾਂ ਮੋਟਰ-ਗੱਡੀਆਂ ਨੂੰ ਕਾਫੀ ਨੁਕਸਾਨ ਪੁੱਜਾ ਹੈ।
Read More : ਮੁੱਖ ਮੰਤਰੀ ਦੇ ਦੌਰੇ ਦੇ ਆਖ਼ਰੀ ਦਿਨ ਵੱਡੀਆਂ ਸਨਅਤੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ’ਚ ਦਿਖਾਈ ਰੁਚੀ
