ਕਾਰ ਨਹਿਰ ਡਿੱਗੀ, 2 ਮੌਤ, 2 ਬੱਚੀਆਂ ਨੂੰ ਬਚਾਇਆ
ਦੋਰਾਹਾ. 22 ਜੂਨ : ਦੋਰਾਹਾ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਪਿੰਡ ਦੋਬੁਰਜੀ ਨੇੜੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ ਵਿਚ ਡਿੱਗ ਪਈ, ਜਿਸ ਵਿਚ ਚਾਰ ਲੋਕ ਸਵਾਰ ਸਨ। ਇਸ ਦੌਰਾਨ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੋ ਬੱਚੀਆਂ ਨੂੰ ਰਾਹਗੀਰਾਂ ਨੇ ਬਚਾ ਲਿਆ।
ਥਾਣੇਦਾਰ ਸਤਪਾਲ ਸਿੰਘ ਚੌਕੀ ਦੋਰਾਹਾ ਨੇ ਦੱਸਿਆ ਕਿ ਕਾਰ ਸਵਾਰਾਂ ਨੂੰ ਪਿੰਡ ਵਾਸੀਆਂ ਨੇ ਮੁਸ਼ਕਿਲ ਨਾਲ ਬਾਹਰ ਕੱਢਿਆ, ਜਿਨ੍ਹਾਂ ਵਿਚੋਂ ਕਾਰ ਚਾਲਕ ਰੁਪਿੰਦਰ ਸਿੰਘ (55) ਤੇ ਉਸ ਦੀ ਛੋਟੀ ਭਰਜਾਈ ਕੁਲਵਿੰਦਰ ਕੌਰ (50) ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਕੁਲਵਿੰਦਰ ਕੌਰ ਦੀਆਂ ਦੋ ਬੇਟੀਆਂ ਹਰਗੁਣ ਕੌਰ ਤੇ ਹਰਲੀਨ ਕੌਰ 14-15 ਸਾਲ ਦੀਆਂ ਜ਼ੇਰੇ ਇਲਾਜ ਅਧੀਨ ਹਨ।
ਸਬ- ਇੰਸਪੈਕਟਰ ਹਰਭਜਨ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਪਰਿਵਾਰ ਜਨਤਾ ਨਗਰ ਲੁਧਿਆਣਾ ਦਾ ਹੈ।
Read More : ਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਸਥਾਨਾਂ ‘ਤੇ ਕੀਤਾ ਹਮਲਾ