ਮਨੀਸ਼ ਸਿਸੋਦੀਆ

‘ਆਪ’ ਰਾਜਨੀਤੀ ’ਚ ਸੇਵਾ ਕਰਨ ਦੇ ਮਕਸਦ ਨਾਲ ਆਈ ਹੈ : ਮਨੀਸ਼ ਸਿਸੋਦੀਆ

ਆਮ ਆਦਮੀ ਪਾਰਟੀ ਨੇ ਜ਼ਿਲਾ ਪੱਧਰੀ ਦਫ਼ਤਰ ਘਸੀਟਪੁਰਾ ’ਚ ਖੋਲ੍ਹਿਆ

ਬਟਾਲਾ, 2 ਦਸੰਬਰ : ਆਮ ਆਦਮੀ ਪਾਰਟੀ ਵੱਲੋਂ ਜ਼ਿਲਾ ਪੱਧਰੀ ਦਫ਼ਤਰ ਘਸੀਟਪੁਰਾ ਵਿਖੇ ਖੋਲ੍ਹਿਆ ਗਿਆ, ਜਿਸਦਾ ਉਦਘਾਟਨ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਹਲਕਾ ਬਟਾਲਾ, ਬਲਤੇਜ ਸਿੰਘ ਪੰਨੂ ਜਨਰਲ ਸਕੱਤਰ ‘ਆਪ’, ਆਦਿਲ ਅਹਿਮਦ ਅਤੇ ਗਾਇਤਰੀ ਬਿਸ਼ਨੋਈ ਪੰਜਾਬ ਆਬਜ਼ਰਵਰ ‘ਆਪ’, ਮੁੱਖ ਮੰਤਰੀ ਪੰਜਾਬ ਦੇੇ ਦਫਤਰ ਤੋਂ ਡਾ. ਰੋਮੀ ਮਹਾਜਨ ਪਹੁੰਚੇ।

ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜ਼ਿਲਾ ਪ੍ਰਧਾਨ ਜੋਬਨ ਰੰਧਾਵਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਖੋਲ੍ਹਿਆ ਗਿਆ ਇਹ ਦਫਤਰ ਪਾਰਟੀ ਦੇ ਹਰ ਵਰਕਰ ਦਾ ਦਫਤਰ ਹੈ, ਇਸਦੇ ਨਾਲ ਹੀ ਇਸ ਦਫ਼ਤਰ ਦੇ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਵੀ ਬਹੁਤ ਲਾਭ ਹੋਵੇਗਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿਚ ਜ਼ਿਲਾ ਦਫਤਰ ਖੋਲ੍ਹੇ ਜਾ ਰਹੇ ਹਨ।

ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਵਾਂਗ ਸੱਤਾ ਦਾ ਸੁੱਖ ਭੋਗਣ ਨਹੀਂ ਆਈ, ਆਮ ਆਦਮੀ ਪਾਰਟੀ ਦਾ ਜਨਮ ਰਾਜਨੀਤੀ ਵਿਚ ਸੇਵਾ ਕਰਨ ਦੇ ਮਕਸਦ ਨਾਲ ਹੋਇਆ ਹੈ। ਇਸ ਮੌਕੇ ਪੰਜਾਬ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਵਿਸ਼ਵਾਸ ਹੀ ਸਾਡੀ ਤਾਕਤ ਹੈ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਿਨ ਰਾਤ ਮਿਹਨਤ ਕਰ ਕੇ ਸੂਬੇ ਦੇ ਲੋਕਾਂ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ।

ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਅਮਰਪਾਲ ਸਿੰਘ, ਜ਼ਿਲਾ ਪ੍ਰਧਾਨ ਅਤੇ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਗੁਰਦਾਸਪੁਰ, ਜੋਬਨ ਰੰਧਾਵਾ ਸਮੇਤ ਵਲੰਟੀਅਰ ਮੌਜੂਦ ਸਨ।

Read More : ਸਾਬਕਾ ਮੰਤਰੀ ਧਰਮਸੌਤ, ਪਤਨੀ ਅਤੇ ਪੁੱਤਰ ਗੁਰਪ੍ਰੀਤ ਅਦਾਲਤ ’ਚ ਪੇਸ਼

Leave a Reply

Your email address will not be published. Required fields are marked *