
ਚੰਡੀਗੜ੍ਹ- ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੇ ਉੱਤਰਾਅਧਿਕਾਰੀ ਜਸਦੀਪ ਗਿੱਲ ਨਾਲ ਪਹੁੰਚੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਉਨ੍ਹਾਂ ਦੀ ਪਤਨੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਗਿੱਲ ਦਾ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਸਮੇਂ ਕੈਬਨਿਟ ਮੰਤਰੀ ਦੇ ਰਿਸ਼ਤੇਦਾਰ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ x ‘ਤੇ ਇਕ ਪੋਸਟ ਪਾਈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ, ਜਦੋਂ ਡੇਰਾ ਬਿਆਸ ਮੁਖੀ ਉਨ੍ਹਾਂ ਦੇ ਘਰ ਚੰਡੀਗੜ੍ਹ ਪਹੁੰਚੇ ਹਨ।
ਅਮਨ ਅਰੋੜਾ ਨੇ ਪੋਸਟ ਕੀਤਾ ਕਿ- ਧੰਨ ਭਾਗ ਸਾਡੇ… ਕੀੜੀ ਘਰ ਨਾਰਾਇਣ ਆਏ… ਅੱਜ ਡੇਰਾ ਬਿਆਸ ਮੁਖੀ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਜੀ ਮਹਾਰਾਜ ਨੇ ਸਾਡੇ ਗ੍ਰਹਿ ਵਿਖੇ ਚਰਨ ਪਾ ਕੇ ਦਰਸ਼ਨ ਦਿੱਤੇ ਅਤੇ ਪੰਜਾਬ ਦੀ ਚੜਦੀ ਕਲਾ ਲਈ ਕੰਮ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਸਮੇ ਹਜ਼ੂਰ ਜਸਦੀਪ ਸਿੰਘ ਜੀ ਵੱਲੋਂ ਵੀ ਨਾਲ ਦਰਸ਼ਨ ਦੇ ਕੇ ਸ਼ੋਭਾ ਨੂੰ ਚਾਰ ਚੰਨ ਲਗਾਉਣ ਦੀ ਮਿਹਰ ਹੋਈ |


