Satnam Singh

ਕੁੱਤਿਆਂ ਦੀ ਦੌੜ ’ਚ ਝਗੜੇ ਨੂੰ ਲੈ ਕੇ ਨੌਜਵਾਨ ਮਾਰਤਾ

ਹਮਲਾਵਰ ਫਰਾਰ

ਮਾਨਸਾ, 23 ਜੂਨ :-ਕੁੱਤਿਆਂ ਦੀ ਦੌੜ ਨੂੰ ਲੈ ਕੇ ਦੋ ਗਰੁੱਪਾਂ ਵਿਚ ਹੋਏ ਝਗੜੇ ਦੀ ਰੰਜਿਸ਼ ਕਾਰਨ ਕੁੱਝ ਨੌਜਵਾਨਾਂ ਨੇ ਮਾਨਸਾ ਕੈਂਚੀਆਂ ਚੌਕ ਵਿਚ ਇਕ ਨੌਜਵਾਨ ਦੇ ਸਿਰ ਵਿਚ ਲੱਕੜ ਮਾਰ ਕੇ ਮਾਰਤਾ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਮ੍ਰਿਤਕ ਵਿਅਕਤੀ ਸਤਨਾਮ ਸਿੰਘ (45) ਪੁੱਤਰ ਗੁਰਮੀਤ ਸਿੰਘ ਪਿੰਡ ਚੁੱਗਾ ਜ਼ਿਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਦੋਂਕਿ ਹਮਲਾਵਰ ਵਿਅਕਤੀ ਬਰਨਾਲਾ ਅਤੇ ਸਿਰਸਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ।

ਜਾਣਕਾਰੀ ਅਨੁਸਾਰ ਸਤਨਾਮ ਸਿੰਘ ਤੇ ਇਕ ਹੋਰ ਗਰੁੱਪ ਦੇ ਵਿਚਕਾਰ ਕੁੱਝ ਸਮਾਂ ਪਹਿਲਾਂ ਕੁੱਤਿਆਂ ਦੀਆਂ ਦੌੜਾਂ ਦੇ ਮੁਕਾਬਲੇ ਹੋਏ ਸਨ, ਜਿਸ ਵਿਚ ਸਤਨਾਮ ਸਿੰਘ ਦਾ ਕੁੱਤਾ ਪਹਿਲੇ ਸਥਾਨ ’ਤੇ ਆਇਆ ਸੀ। ਇਸ ਨੂੰ ਲੈ ਕੇ ਦੋਵੇਂ ਗੁੱਟਾਂ ਵਿਚ ਝਗੜਾ ਹੋ ਗਿਆ। ਦੋਵੇਂ ਧਿਰਾਂ ਨੇ ਮਾਨਸਾ ਵਿਖੇ ਆਪਸ ਵਿਚ ਮਿਲਣ ਦਾ ਸਮਾਂ ਤੈਅ ਕੀਤਾ ਤੇ ਸੋਮਵਾਰ ਦੀ ਦੁਪਹਿਰ ਮਾਨਸਾ ਕੈਂਚੀਆਂ ’ਤੇ ਕੁੱਝ ਵਿਅਕਤੀਆਂ ਨੇ ਸਤਨਾਮ ਸਿੰਘ ਦੇ ਸਿਰ ’ਚ ਲੱਕੜ ਮਾਰੀ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।

ਪੁਲਸ ਚੌਕੀ ਠੂਠਿਆਂਵਾਲੀ ਦੇ ਇੰਚਾਰਜ ਦੀਪ ਸਿੰਘ ਨੇ ਦੱਸਿਆ ਕਿ ਕੁੱਤਿਆਂ ਦੀ ਦੌੜ ਦੇ ਝਗੜੇ ਨੂੰ ਲੈ ਕੇ ਹਮਲੇ ਵਿਚ ਸਤਨਾਮ ਸਿੰਘ ਦਾ ਕਤਲ ਹੋਇਆ ਹੈ। ਪੁਲਸ ਇਸ ਦੀ ਤਫਤੀਸ਼ ਕਰ ਰਹੀ ਹੈ ਤੇ ਇਕ ਵਿਅਕਤੀ ਜੈ ਸਿੰਘ ਪੁੱਤਰ ਤੇਜ ਸਿੰਘ ਵਾਸੀ ਪਿੰਡ ਭਾਦੜਾ (ਮਾਨਸਾ) ਨੂੰ ਵੀ ਸੱਟਾਂ ਲੱਗੀਆਂ ਹਨ, ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ।

Read More : ਝਗੜੇ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ

Leave a Reply

Your email address will not be published. Required fields are marked *