ਕੱਥੂਨੰਗਲ, 27 ਜੁਲਾਈ :- ਜ਼ਿਲਾ ਅੰਮ੍ਰਿਤਸਰ ਵਿਚ ਪੈਦੇ ਕਸਬਾ ਕੱਥੂਨੰਗਲ ਵਿਖੇ ਸਥਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਅੱਜ ਬਾਅਦ ਦੁਪਹਿਰ ਸਰੋਵਰ ’ਚ ਇਸ਼ਨਾਨ ਕਰਨ ਮੌਕੇ ਡੁੱਬਣ ਨਾਲ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਤਰਨਾ ਦਲ ਨਿਹੰਗ ਸਿੰਘਾਂ ਦਾ ਦਲ ਜੋ ਕਿ ਅੱਜ 4 ਵਜੇ ਦੇ ਕਰੀਬ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕਥੂਨੰਗਲ ਵਿਖੇ ਵਹੀਰ ਦੇ ਰੂਪ ’ਚ ਪਹੁੰਚਿਆ, ਜਿਸ ’ਚੋਂ 2 ਨੌਜਵਾਨ ਸਰੋਵਰ ’ਚ ਆ ਕੇ ਇਸ਼ਨਾਨ ਕਰਨ ਲਈ ਪਹੁੰਚ ਗਏ। ਇਨ੍ਹਾਂ ’ਚੋਂ ਇਕ ਨੇ ਨੌਜਵਾਨ ਨੇ ਸਰੋਵਰ ਦੀ ਕੰਧ ਨੂੰ ਪਾਰ ਕਰਕੇ ਇਸ਼ਨਾਨ ਆਰੰਭ ਕਰ ਦਿੱਤਾ ਪਰ ਦੱਸਣ ਮੁਤਾਬਕ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ ਤੇ ਸੰਗਤਾਂ ਦੇ ਦੱਸਣ ਮੁਤਾਬਕ ਵੇਖਦਿਆਂ ਹੀ ਵੇਖਦਿਆਂ ਉਹ ਸਰੋਵਰ ’ਚ ਡੁੱਬ ਗਿਆ। ਸੰਗਤਾਂ ਨੇ ਜੱਦੋ-ਜਹਿਦ ਕਰਨ ਤੋਂ ਬਾਅਦ ਪੂਰਾ ਸਰੋਵਰ ਖਾਲੀ ਕਰ ਦਿੱਤਾ ਅਤੇ ਪੌਣੇ ਦੋ ਘੰਟੇ ਬਾਅਦ ਨੌਜਵਾਨ ਦੀ ਲਾਸ਼ ਸਰੋਵਰ ’ਚੋਂ ਕੱਢੀ ਗਈ।
Read More : ਪਿੰਡ ਸਿਰਸੜੀ ਅਤੇ ਅਨੋਖਪੁਰਾ ਦੀਆਂ ਗ੍ਰਾਮ ਪੰਚਾਇਤਾਂ ਨੇ ਅਹਿਮ ਮਤੇ ਕੀਤੇ ਪਾਸ