ਮਲੋਟ, 27 ਜੁਲਾਈ :-ਅੱਜ ਸ਼ਹਿਰ ਮਲੋਟ ਵਿਚ ਮਹਾਵੀਰ ਗਊਸ਼ਾਲਾ ਵਿਖੇ ਇਕ ਨੌਜਵਾਨ ਦੀ ਤਲਾਬ ’ਚ ਡਿੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅੱਜ ਮਹਾਵੀਰ ਗਊਸ਼ਾਲਾ ਵਿਖੇ ਇਕ ਧਾਰਮਿਕ ਸਮਾਗਮ ਸੀ, ਜਿਸ ਕਰ ਕੇ ਵੱਡੀ ਗਿਣਤੀ ਵਿਚ ਗਊਸ਼ਾਲਾ ਨਾਲ ਜੁੜੇ ਸ਼ਰਧਾਲੂ ਵੀ ਪੁੱਜੇ ਹੋਏ ਸਨ। ਦੁਪਿਹਰ ਵੇਲੇ ਪ੍ਰਬੰਧਕਾਂ ਨੂੰ ਸੂਚਨਾ ਮਿਲੀ ਕਿ ਗਊਸ਼ਾਲਾ ਵਿਚ ਲੋਕਾਂ ਦੇ ਆਉਣ ਜਾਣ ਤੋਂ ਬੰਦ ਕੀਤੇ ਤਲਾਬ ਵਿਚ ਕੋਈ ਨੌਜਵਾਨ ਡਿੱਗਿਆ ਹੈ।
ਇਸ ਸਬੰਧੀ ਪ੍ਰਬੰਧਕਾਂ ਨੇ ਤਲਾਬ ਵਿਚ ਭਾਲ ਕਰ ਕੇ ਉਕਤ ਨੌਜਵਾਨ ਦੀ ਲਾਸ਼ ਕੱਢੀ। ਮ੍ਰਿਤਕ ਦੀ ਪਹਿਚਾਣ ਵਿਸ਼ੂ (21) ਪੁੱਤਰ ਓਮ ਸਾਗਰ ਵਾਸੀ ਉਤਰਪ੍ਰਦੇਸ਼ ਹਾਲ ਅਬਾਦ ਬਾਬਾ ਦੀਪ ਸਿੰਘ ਨਗਰ ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ।
ਗਊਸ਼ਾਲਾ ਦੇ ਪ੍ਰਬੰਧਕ ਪੰਡਤ ਸੰਦੀਪ ਜੂਰੀ ਨੇ ਦੱਸਿਆ ਕਿ ਇਹ ਤਲਾਬ ਲੋਕਾਂ ਦੇ ਜਾਣ ਲਈ ਬੰਦ ਕੀਤਾ ਹੈ ਅਤੇ ਇਸ ਦੇ ਆਸ-ਪਾਸ ਚਾਰ ਦੀਵਾਰੀ ਕੀਤੀ ਹੈ। ਦੁਪਿਹਰ ਤਿੰਨ ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਕੋਈ ਬੱਚਾ ਅੰਦਰ ਦਾਖਿਲ ਹੋਇਆ ਹੈ। ਜਿਸ ਤੋਂ ਪ੍ਰਬੰਧਕਾਂ ਨੇ ਤਾਲਾ ਖੋਲ੍ਹ ਕੇ ਚੈੱਕ ਕੀਤਾ ਤਾਂ ਉਕਤ ਨੌਜਵਾਨ ਦੀ ਲਾਸ਼ ਮਿਲੀ।
ਇਹ ਵੀ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਕਿਸੇ ਨਸ਼ੇ ਦੀ ਹਾਲਤ ’ਚ ਅੰਦਰ ਦਾਖਲ ਹੋਇਆ ਹੈ ਜਿਸ ਤੋਂ ਬਾਅਦ ਇਹ ਹਾਦਸਾ ਹੋਇਆ। ਉਕਤ ਨੌਜਵਾਨ ਨੇ ਖੁਦਕਸ਼ੀ ਕੀਤੀ ਹੈ ਜਾਂ ਹਾਦਸੇ ਦਾ ਸ਼ਿਕਾਰ ਹੋਇਆ ਹੈ ਇਸ ਦੀ ਪੁਸ਼ਟੀ ਨਹੀਂ ਹੋਈ।
Read More : ਪਿਤਾ ਨੂੰ ਬਚਾਉਣ ਲਈ ਮਗਰਮੱਛ ਨਾਲ ਭਿੜਿਆ ਬੱਚਾ