tipper

ਸੜਕ ਕਿਨਾਰੇ ਸੁੱਤੇ ਪਏ ਵਿਅਕਤੀ ’ਤੇ ਟਿੱਪਰ ਪਲਟਿਆ, ਮੌਤ

ਟਾਂਡਾ ਉੜਮੁੜ, 9 ਜੁਲਾਈ –ਜ਼ਿਲਾ ਹੁਸ਼ਿਆਰਪੁਰ ਵਿਚ ਹਾਈਵੇ ’ਤੇ ਅੱਜ ਜਾਜਾ ਬਾਈਪਾਸ ਫਲਾਈਓਵਰ ਪੁਲ ਨੇੜੇ ਬੱਜਰੀ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਪਲਟ ਗਿਆ | ਜਿਸ ਕਾਰਨ ਸੜਕ ਕਿਨਾਰੇ ਡਿਵਾਈਡਰ ’ਤੇ ਸੁੱਤਾ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦੀ ਬਾਅਦ ਵਿਚ ਇਲਾਜ ਦੌਰਾਨ ਦੁਪਹਿਰ ਨੂੰ ਮੌਤ ਹੋ ਗਈ |

ਹਾਦਸਾ ਸਵੇਰੇ 6.30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ, ਜਦੋਂ ਹਾਜੀਪੁਰ ਵੱਲੋਂ ਹੁਸ਼ਿਆਰਪੁਰ ਵੱਲ ਜਾ ਰਿਹਾ ਬੱਜਰੀ ਨਾਲ ਭਰਿਆ ਟਿੱਪਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ | ਇਸ ਦੌਰਾਨ ਸੜਕ ਕਿਨਾਰੇ ਸੁੱਤਾ ਪਿਆ ਵਿਅਕਤੀ ਸੋਨੂ ਪੁੱਤਰ ਭਜਨ ਸਿੰਘ ਵਾਸੀ ਪਿੰਡ ਬੈਂਚਾਂ ਟਿੱਪਰ ਹੇਠਾਂ ਆ ਗਿਆ, ਉਸਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ |

ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਜਸਵਿੰਦਰ ਸਿੰਘ, ਤਿਲਕ ਰਾਜ, ਰੁਚਿਕਾ ਡਡਵਾਲ ਅਤੇ ਆਂਚਲ ਨੇ ਹਾਈਡਰਾ ਮਸ਼ੀਨ ਮੰਗਵਾ ਕੇ ਜੱਦੋਜਹਿਦ ਤੋਂ ਬਾਅਦ ਗੰਭੀਰ ਜ਼ਖਮੀ ਸੋਨੂ ਨੂੰ ਬਾਹਰ ਕੱਢਕੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ , ਜਿੱਥੇ ਮੁੱਢਲੀ ਮੈਡੀਕਲ ਮਦਦ ਤੋਂ ਬਾਅਦ ਉਸਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ | ਜਿੱਥੇ ਦੁਪਹਿਰ ਨੂੰ ਇਲਾਜ ਦੌਰਾਨ ਸੋਨੂ ਦੀ ਮੌਤ ਹੋ ਗਈ।

ਇਸ ਹਾਦਸੇ ਵਿਚ ਮਾਮੂਲੀ ਜ਼ਖਮੀ ਹੋਏ ਟਿੱਪਰ ਚਾਲਕ ਦਵਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਕਿਸੇ ਕਾਰ ਚਾਲਕ ਨੇ ਉਸਦੇ ਅੱਗੇ ਅਚਾਨਕ ਬ੍ਰੇਕ ਮਾਰ ਦਿੱਤੀ | ਜਿਸ ਕਾਰਨ ਉਸਦਾ ਟਿੱਪਰ ਬੇਕਾਬੂ ਹੋ ਕੇ ਪਲਟ ਗਿਆ । ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ |

Read More :  ਭਾਰਤ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ

Leave a Reply

Your email address will not be published. Required fields are marked *