ਪੱਤ ਲੱਗਣ ’ਤੇ ਸ਼ਰਧਾਲੂ ਪਹੁੰਚਣੇ ਹੋਏ ਸ਼ੁਰੂ
ਗੁਰਦਾਸਪੁਰ, 28 ਜੁਲਾਈ :-ਭਾਰਤ-ਪਾਕਿਸਤਾਨ ਸਰਹੱਦ ਦੇ ਕਸਬਾ ਦੋਰਾਂਗਲਾ ’ਚ ਪ੍ਰਾਚੀਨ ਬਾਬਾ ਤੁਰਤ ਨਾਥ ਦੀ ਸਮਾਧੀ ਮੰਦਰ ’ਚ ਖੁਦਾਈ ਦੌਰਾਨ ਧਰਤੀ ਹੇਠੋਂ ਸ਼ਿਵਲਿੰਗ ਨਿਕਲ ਆਇਆ। ਸ਼ਿਵਲਿੰਗ ਪ੍ਰਗਟ ਹੋਣ ਬਾਰੇ ਪਤਾ ਚੱਲਣ ਤੋਂ ਬਾਅਦ ਪਿੰਡਾਂ ਤੋਂ ਲੋਕ ਦਰਸ਼ਨ ਕਰਨ ਲਈ ਮੰਦਰ ’ਚ ਪਹੁੰਚਣ ਲੱਗ ਪਏ ਹਨ।
ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਮੰਦਰ ’ਚ ਨਿਰਮਾਣ ਲਈ ਖੁਦਾਈ ਦਾ ਕੰਮ ਚੱਲ ਰਿਹਾ ਸੀ ਕਿ ਸਾਢੇ ਤਿੰਨ ਫੁੱਟ ਦੀ ਖੁਦਾਈ ਤੋਂ ਬਾਅਦ ਖੁਦਾਈ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਹੇਠਾਂ ਕੋਈ ਪੱਥਰ ਨੁਮਾ ਚੀਜ਼ ਹੈ, ਜਿਸ ਕਾਰਨ ਖੁਦਾਈ ਨਹੀਂ ਹੋ ਪਾ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਦੇਖਿਆ ਤਾਂ ਹੇਠਾਂ ਸਾਕਸ਼ਾਤ ਸ਼ਿਵਲਿੰਗ ਦੇ ਦਰਸ਼ਨ ਹੋਏ।
ਇਸ ਬਾਰੇ ਪਤਾ ਲੱਗਣ ’ਤੇ ਨਗਰ ਦੇ ਲੋਕ ਇਕੱਠਾ ਹੋਣਾ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੀ ਮਦਦ ਦੇ ਨਾਲ ਸ਼ਿਵਲਿੰਗ ਨੂੰ ਹੇਠਾਂ ਤੋਂ ਕੱਢ ਕੇ ਜਦੋਂ ਦੇਖਿਆ ਗਿਆ ਤਾਂ ਸਾਕਸ਼ਾਤ ਸ਼ਿਵ ਭੋਲੇ ਦੇ ਸ਼ਿਵਲਿੰਗ ਦੇ ਦਰਸ਼ਨ ਹੋਏ, ਜਿਸ ਉੱਪਰ ਨੇਤਰ ਦਾ ਆਕਾਰ ਅਤੇ ਜਨੇਊ ਦਾ ਆਕਾਰ ਦੇ ਤਸਵੀਰ ਬਣੀ ਹੋਈ ਨਜ਼ਰ ਆ ਰਹੀ ਹੈ।
ਇਸ ਦੌਰਾਨ ਅਭਿਸ਼ੇਕ ਕਰਨ ਤੋਂ ਬਾਅਦ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਦੂਰ-ਦੁਰਾਡੇ ਪਿੰਡਾਂ ਤੋਂ ਲੋਕ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸੇ ਤੱਪ ਸਥਾਨ ’ਤੇ ਬਾਬਾ ਤੁਰਤ ਨਾਥ ਜੀ ਵੱਲੋਂ ਜਿੰਦਾ ਸਮਾਦੀ ਲਈ ਗਈ ਸੀ।
ਉਨ੍ਹਾਂ ਨੇ 15 ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਇਸੇ ਸਥਾਨ ’ਤੇ ਜਿੰਦਾ ਸਮਾਧੀ ਲਵਾਂਗਾ ਅਤੇ ਜਦੋਂ ਇਹ ਪਿੱਪਲ ਦਾ ਟਹਿਣਾ ਟੁੱਟ ਜਾਵੇਗਾ ਤੁਸੀਂ ਸਮਝ ਲੈਣਾ ਕਿ ਮੈਂ ਸਮਾਧੀ ’ਚ ਲੀਨ ਹੋ ਗਿਆ ਹਾਂ। ਸ਼ਿਵਲਿੰਗ ਦੇ ਦਰਸ਼ਨ ਹੋਣ ਤੋਂ ਬਾਅਦ ਸ਼ਿਵ ਭੋਲੇ ਦੇ ਭਗਤ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।।
Read More : ਕਰੰਟ ਲੱਗਣ ਨਾਲ ਕਿਸਾਨ ਦੀ ਮੌਤ