Afghanistan Earthquake

ਅਫ਼ਗਾਨਿਸਤਾਨ ਵਿਚ ਆਇਆ 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ

ਖੁਲਮ, 3 ਨਵੰਬਰ : ਉੱਤਰੀ ਅਫ਼ਗਾਨਿਸਤਾਨ ਵਿੱਚ 6.3 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਪਾਕਿਸਤਾਨ ਅਤੇ ਈਰਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਖੁਲਮ ਤੋਂ 22 ਕਿਲੋਮੀਟਰ ਪੱਛਮ-ਦੱਖਣ-ਪੱਛਮ ਵਿੱਚ ਅਤੇ 28 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ।

ਅਜੇ ਤੱਕ ਕਿਸੇ ਵੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਹਾਲਾਂਕਿ ਭੂਚਾਲ ਦੀ ਤੀਬਰਤਾ ਨੂੰ ਦੇਖਦੇ ਹੋਏ ਵਿਆਪਕ ਨੁਕਸਾਨ ਦਾ ਖਦਸ਼ਾ ਹੈ। 6 ਤੋਂ ਵੱਧ ਤੀਬਰਤਾ ਵਾਲੇ ਭੂਚਾਲਾਂ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ ਭੂਚਾਲ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ 12:59 ਵਜੇ ਆਇਆ। ਵੱਡੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ ਪਰ ਸੋਸ਼ਲ ਮੀਡੀਆ ‘ਤੇ ਤਸਵੀਰਾਂ ਨੁਕਸਾਨ ਦਾ ਸੰਕੇਤ ਦਿੰਦੀਆਂ ਹਨ

ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿਚ ਸੜਕਾਂ ਅਤੇ ਗਲੀਆਂ ਵਿਚ ਮਲਬਾ ਖਿੰਡਿਆ ਹੋਇਆ ਦਿਖਾਈ ਦੇ ਰਿਹਾ ਹੈ, ਜਦੋਂ ਕਿ ਭੂਚਾਲ ਤੋਂ ਬਾਅਦ ਜਨਤਾ ਵੀ ਘਬਰਾਹਟ ਦੀ ਸਥਿਤੀ ਵਿਚ ਹੈ।

Read More : ਭਾਰਤ ਬਣਿਆ ਚੈਪੀਅਨ, ਮਹਿਲਾ ਟੀਮ ਨੇ ਜਿੱਤਿਆ ਨੇ ਪਹਿਲਾ ਖਿਤਾਬ ਜਿੱਤਿਆ

Leave a Reply

Your email address will not be published. Required fields are marked *