ਪੈਸਿਆਂ ਦੇ ਲੈਣ-ਦੇਣ ਤੋਂ ਸੀ ਦੁਖੀ
ਪਾਤੜਾ, 13 ਸਤੰਬਰ : ਸ਼ਹਿਰ ਪਾਤੜਾ ਦੇ ਇਕ ਵਿਅਕਤੀ ਵੱਲੋਂ ਪੈਸਿਆਂ ਦੇ ਲੈਣ-ਦੇਣ ਤੋਂ ਦੁਖੀ ਹੋ ਕੇ ਆਪਣੀ ਵੀਡੀਓ ਬਣਾਉਣ ਤੋਂ ਬਾਅਦ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਾਤੜਾਂ ਪੁਲਸ ਵੱਲੋਂ ਉਸ ਦੀ ਪਤਨੀ ਪ੍ਰਿਅੰਕਾ ਰਾਣੀ ਦੇ ਬਿਆਨਾਂ ਦੇ ਆਧਾਰ ’ਤੇ ਇਕ ਔਰਤ ਸਮੇਤ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪਾਤੜਾ ਪੁਲਸ ਵੱਲੋਂ ਜਸਵੀਰ ਸਿੰਘ ਉਰਫ ਜਸਵਿੰਦਰ (ਲਾਡੀ) ਅਤੇ ਉਸ ਦੀ ਪਤਨੀ, ਬਾਰੂ ਰਾਮ ਪੁੱਤਰ ਰਾਮਚੰਦਰ, ਕ੍ਰਿਸ਼ਨ ਕੁਮਾਰ ਪੁੱਤਰ ਵਾਸਦੇਵ, ਬਲਦੇਵ ਕ੍ਰਿਸ਼ਨ ਪੁੱਤਰ ਪਿਆਰੇ ਲਾਲ, ਸੋਮਨਾਥ ਗੋਇਲ ਪੁੱਤਰ ਤਰਸੇਮ ਚੰਦ ਵਾਸੀਅਾਂ ਪਾਤੜਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਪੜਤਾਲ ਕਰ ਰਹੇ ਪੁਲਸ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ ।
Read More : ਸੂਬਾ ਸਰਕਾਰ ਮੰਡੀਆਂ ਵਿਚੋਂ ਝੋਨੇ ਦਾ ਇਕ-ਇਕ ਦਾਣਾ ਖਰੀਦਣ ਲਈ ਤਿਆਰ : ਬਰਸਟ