ਫਰੀਦਾਬਾਦ, 26 ਸਤੰਬਰ : ਹਰਿਆਣਾ ਦੇ ਫਰੀਦਾਬਾਦ ਵਿਚ ਇਕ ਵਿਅਕਤੀ ਨੇ 2 ਮਾਸੂਮ ਧੀਆਂ ਸਮੇਤ ਆਪਣੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋ ਧੀਆਂ ਵਿੱਚੋਂ ਇਕ ਸਿਰਫ਼ ਡੇਢ ਮਹੀਨੇ ਦੀ ਸੀ, ਜਦੋਂ ਕਿ ਦੂਜੀ ਦੋ ਸਾਲ ਦੀ ਦੱਸੀ ਜਾ ਰਹੀ ਹੈ।
ਇਹ ਘਟਨਾ ਬੀਤੀ ਰਾਤ 8:30 ਵਜੇ ਵਾਪਰੀ। ਘਟਨਾ ਸਮੇਂ ਵਿਅਕਤੀ ਆਪਣੀਆਂ ਦੋ ਧੀਆਂ ਨਾਲ ਘਰ ਵਿੱਚ ਇਕੱਲਾ ਸੀ। ਉਸਦਾ ਪਿਤਾ ਅਤੇ ਭਰਾ ਬਾਹਰ ਗਏ ਹੋਏ ਸਨ। ਜਦੋਂ ਪਿਤਾ ਵਾਪਸ ਆਇਆ ਤਾਂ ਉਸਨੇ ਨੌਜਵਾਨ ਦੇ ਕਮਰੇ ਦਾ ਦਰਵਾਜ਼ਾ ਬੰਦ ਪਾਇਆ, ਜਦੋਂ ਉਹ ਨਹੀਂ ਖੁੱਲ੍ਹਿਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸੈਕਟਰ 8 ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
Read More : ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਵਿਭਾਗ ਰਾਹਤ ਫੰਡ ‘ਚ ਪਾਵੇਗਾ ਯੋਗਦਾਨ