ਰਣਜੀਤ ਸਿੰਘ ਐਨਕਾਊਂਟਰ

ਰਣਜੀਤ ਸਿੰਘ ਦੇ ਐਨਕਾਊਂਟਰ ਤੋਂ ਬਾਅਦ ਚੱਲੇ ਵਿਵਾਦ ’ਚ ਆਇਆ ਨਵਾਂ ਮੋੜ

ਗ੍ਰਿਫ਼ਤਾਰ ਦਿਲਾਵਰ ਸਿੰਘ ਦਾ ਦਾਅਵਾ- ਰਣਜੀਤ ਅਤੇ ਇੰਦਰਜੀਤ ਨੇ ਚਲਾਈਆਂ ਸਨ ਗੋਲੀਆਂ

ਗੁਰਦਾਸਪੁਰ, 27 ਫਰਵਰੀ : ਆਦੀਆ ਪੁਲਸ ਚੈੱਕ ਪੋਸਟ ’ਤੇ ਪੁਲਸ ਮੁਲਾਜ਼ਮਾਂ ਦੇ ਦੋਹਰੇ ਕਤਲ ਮਾਮਲੇ ’ਚ ਇਕ ਮਹੱਤਵਪੂਰਨ ਅਤੇ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਲੀਨੰਗਲ ਦੇ ਰਹਿਣ ਵਾਲੇ ਦਿਲਾਵਰ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ, ਜਿਸ ’ਚ ਉਸ ਨੇ ਕਈ ਅਹਿਮ ਖ਼ੁਲਾਸੇ ਕੀਤੇ ਹਨ।

ਦਿਲਾਵਰ ਸਿੰਘ ਨੇ ਦਾਅਵਾ ਕੀਤਾ ਕਿ ਆਦੀਆ ਪਿੰਡ ਦੇ ਰਹਿਣ ਵਾਲੇ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਘਟਨਾ ਦੌਰਾਨ ਗੋਲੀਆਂ ਚਲਾਈਆਂ ਸਨ। ਉਸ ਨੇ ਅੱਗੇ ਕਿਹਾ ਕਿ ਉਹ ਖ਼ੁਦ ਇਸ ਘਟਨਾ ’ਚ ਸ਼ਾਮਲ ਨਹੀਂ ਸੀ, ਸਗੋਂ ਸਿਰਫ਼ ਉਨ੍ਹਾਂ ਦੇ ਨਾਲ ਸੀ। ਦਿਲਾਵਰ ਸਿੰਘ ਨੇ ਇਹ ਖ਼ੁਲਾਸਾ ਉਸ ਸਮੇਂ ਕੀਤਾ ਜਦੋਂ ਪੁਲਸ ਪਾਰਟੀ ਉਸ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲੈ ਕੇ ਜਾ ਰਹੀ ਸੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਮਾਮਲੇ ਦੇ ਮੁੱਖ ਦੋਸ਼ੀ ਰਣਜੀਤ ਸਿੰਘ ਦਾ ਪੁਲਸ ਨਾਲ ਮੁਕਾਬਲਾ ਹੋਇਆ ਸੀ। ਪੁਲਸ ਅਨੁਸਾਰ ਰਣਜੀਤ ਸਿੰਘ ਦੋਰਾਂਗਲਾ ਪੁਲਸ ਹਿਰਾਸਤ ’ਚੋਂ ਉਸ ਸਮੇਂ ਭੱਜਣ ’ਚ ਕਾਮਯਾਬ ਹੋ ਗਿਆ ਜਦੋਂ ਪੁਲਸ ਉਸ ਨੂੰ ਪਿਸਤੌਲ ਬਰਾਮਦ ਕਰਨ ਲਈ ਲੈ ਕੇ ਜਾ ਰਹੀ ਸੀ।

ਇਸ ਤੋਂ ਬਾਅਦ ਗੁਰਦਾਸਪੁਰ-ਮੁਕੇਰੀਆਂ ਸੜਕ ’ਤੇ ਹੋਏ ਮੁਕਾਬਲੇ ’ਚ ਰਣਜੀਤ ਸਿੰਘ ਮਾਰਿਆ ਗਿਆ ਸੀ। ਇਸ ਕਾਰਵਾਈ ਦੌਰਾਨ ਗੁਰਦਾਸਪੁਰ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਗੁਰਮੀਤ ਸਿੰਘ ਵੀ ਜ਼ਖ਼ਮੀ ਹੋ ਗਏ ਸਨ।

ਪਰਿਵਾਰ ਨੇ ਲਾਏ ‘ਝੂਠੇ ਮੁਕਾਬਲੇ’ ਦੇ ਦੋਸ਼

ਦੂਜੇ ਪਾਸੇ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰ ਨੇ ਪੁਲਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਰਣਜੀਤ ਸਿੰਘ ਵਿਰੁੱਧ ਝੂਠਾ ਮੁਕਾਬਲਾ ਰਚਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਕੋਲ ਰਣਜੀਤ ਵਿਰੁੱਧ ਕੋਈ ਠੋਸ ਸਬੂਤ ਨਹੀਂ ਸੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਬੇਗੁਨਾਹ ਮਾਰ ਦਿੱਤਾ ਗਿਆ ਹੈ।

Read More : ਦਿੱਲੀ ਸ਼ਰਾਬ ਨੀਤੀ ਮਾਮਲਾ: ਅਦਾਲਤ ਵੱਲੋਂ ਕੇਜਰੀਵਾਲ ਅਤੇ ਸਿਸੋਦੀਆ ਸਮੇਤ 23 ਲੋਕ ਬਰੀ

Leave a Reply

Your email address will not be published. Required fields are marked *