ਪਤੀ ਗਿਆ ਹੋਇਆ ਹੈ ਦੁਬਈ
ਕਪੂਰਥਲਾ, 1 ਅਗਸਤ : ਜ਼ਿਲਾ ਕਪੂਰਥਲਾ ਦੇ ਕਸਬਾ ਕਾਲਾ ਸੰਘਿਆਂ ਵਿਚ ਗੁਰਦੁਆਰਾ ਟਾਂਵੀ ਸਾਹਿਬ ਰੋਡ ’ਤੇ ਸਥਿਤ ਇਕ ਘਰ ਵਿਚ ਵਿਆਹੁਤਾ ਨੇ 3 ਸਾਲਾ ਦੇ ਬੱਚੇ ਸਮੇਤ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ ਹੈ।
ਣਕਾਰੀ ਮੁਤਾਬਕ ਪ੍ਰੀਤੀ (ਉਮਰ ਕਰੀਬ 26 ਸਾਲ) ਪਤਨੀ ਤਰਲੋਚਨ ਸਿੰਘ ਉਰਫ ਸਨੀ, ਜੋ ਕਿ ਘਰ ਦੇ ਉੱਪਰ ਬਣੇ ਕਮਰੇ ਵਿੱਚ ਆਪਣੇ 3 ਸਾਲਾ ਬੱਚੇ ਪਰਵਿੰਦਰ ਸਿੰਘ ਨਾਲ ਰਹਿ ਰਹੀ ਸੀ ਅਤੇ ਉਸਦਾ ਪਤੀ ਕਰੀਬ 2 ਸਾਲ ਤੋਂ ਦੁਬਈ ਗਿਆ ਹੋਇਆ ਹੈ।
ਅੱਜ ਬਾਅਦ ਦੁਪਹਿਰ ਪ੍ਰੀਤੀ ਨੇ ਆਪਣੇ ਬੱਚੇ ਨਾਲ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਦੌਰਾਨ ਪ੍ਰੀਤੀ ਦੀ ਮੌਕੇ ਉਤੇ ਮੌਤ ਹੋ ਗਈ। ਤੜਫਦੇ ਬੱਚੇ ਨੂੰ ਕਾਲ਼ਾ ਸੰਘਿਆਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਪਹੁੰਚ ਕੇ ਬੱਚੇ ਦੀ ਵੀ ਮੌਤ ਹੋ ਗਈ।
ਘਟਨਾ ਦੀ ਸੂਚਨਾਂ ਮਿਲਣ ਤੇ ਚੌਂਕੀ ਇੰਚਾਰਜ ਕਾਲਾ ਸੰਘਿਆਂ ਏ. ਐਸ. ਆਈ. ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਆ ਕੇ ਪੜਤਾਲ ਸ਼ੁਰੂ ਕੀਤੀ ਉਪਰੰਤ ਥਾਣਾ ਸਦਰ ਕਪੂਰਥਲਾ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ ਵੀ ਮੌਕੇ ਤੇ ਪਹੁੰਚੇ।
ਪੁਲਿਸ ਨੇ ਦਸਿਆ ਦੱਸਿਆ ਕਿ ਮ੍ਰਿਤਕ ਪ੍ਰੀਤੀ ਦੇ ਪਿਤਾ ਅਮਰੀਕ ਸਿੰਘ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ ਅਤੇ ਦੋਵੇਂ ਲਾਸ਼ਾਂ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੇ ਪਿਤਾ ਨੇ ਇਸ ਘਟਨਾ ਲਈ ਮ੍ਰਿਤਕ ਦੇ ਪਤੀ ਤੇ ਸਹੁਰੇ ਪਰਿਵਾਰ ਨੂੰ ਜਿੰਮੇਵਾਰ ਠਹਰਾਇਆ ਹੈ, ਜਿਸ ਦੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
Read More : 12ਵੀਂ ਜਮਾਤ ਦੇ 2 ਵਿਦਿਆਰਥੀਆਂ ਦੀ ਮੌਤ