Kapurthala Encounter

ਬਦਮਾਸ਼ਾਂ ਦੀ ਨਿਸ਼ਾਨਦੇਹੀ ’ਤੇ ਵੱਡੀ ਮਾਤਰਾ ਵਿਚ ਅਸਲਾ ਬਰਾਮਦ

ਮੁਲਾਜ਼ਮ ਵੱਲੋਂ ਭੱਜਣ ਦੀ ਕੋਸ਼ਿਸ਼, ਪੁਲਸ ਨੇ ਪੈਰ ਵਿਚ ਮਾਰੀ ਗੋਲੀ

ਕਪੂਰਥਲਾ, 11 ਜੁਲਾਈ : ਬੀਤੀ 25 ਜੂਨ ਨੂੰ ਢਿੱਲਵਾਂ ਟੋਲ ਪਲਾਜ਼ਾ ’ਤੇ ਚਾਰ ਬਦਮਾਸ਼ਾਂ ਨੇ ਟੋਲ ਪਰਚੀ ਬਚਾਉਣ ਨੂੰ ਲੈ ਕੇ ਹੋਈ ਫ਼ਾਇਰਿੰਗ ਦੇ ਮਾਮਲੇ ਵਿਚ ਪੁਲਿਸ ਨੇ ਸੀ. ਸੀ. ਟੀ. ਵੀ. ਫ਼ੁਟੇਜ ਅਤੇ ਹਿਊਮਨ ਇੰਟੈਲੀਜੈਂਸੀ ਦੀ ਮਦਦ ਨਾਲ ਬੀਤੇ ਦਿਨੀਂ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਅੱਜ ਸਵੇਰੇ ਢਿੱਲਵਾਂ ਮੰਡ ਖੇਤਰ ’ਚ ਵੱਡੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਗਿਆ ਹੈ। ਕਾਬੂ ਮੁਲਜ਼ਮਾਂ ਦੀ ਪਛਾਣ ਰਮਨਦੀਪ ਸਿੰਘ ਕੱਥੂਨੰਗਲ ਅੰਮ੍ਰਿਤਸਰ ਤੇ ਉਸਦਾ ਸਾਥੀ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਢਿੱਲਵਾਂ ਮੰਡ ਖੇਤਰ ਵਿਚ ਅਸਲੇ ਦੀ ਬਰਾਮਦ ਗੀ ਦੌਰਾਨ ਇਕ ਮੁਲਜ਼ਮ ਰਮਨਦੀਪ ਸਿੰਘ ਵੱਲੋਂ ਕਥਿਤ ਤੌਰ ’ਤੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਇਸ ਦੌਰਾਨ ਹੋਏ ਐਨਕਾਊਂਟਰ ਵਿਚ ਉਸ ਦੇ ਪੈਰ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ਉਨ੍ਹਾਂ ਦਸਿਆ ਕਿ ਮੁੱਖ ਮੁਲਜ਼ਮ ਰਮਨਦੀਪ ਸਿੰਘ ਵਿਰੁਧ ਪਹਿਲਾਂ ਵੀ ਬਹੁਤ ਸਾਰੇ ਮੁਕੱਦਮੇ ਦਰਜ ਹਨ। ਜ਼ਿਲਾ ਪੁਲਿਸ ਮੁਖੀ ਨੇ ਦਸਿਆ ਕਿ ਇਨ੍ਹਾਂ ਦੇ ਦੋ ਹੋਰ ਸਾਥੀਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Read More : ਵਿਧਾਨ ਸਭਾ ਵਿਚ ਬੀ. ਬੀ. ਐੱਮ. ਬੀ. ਤੋਂ ਸੀ. ਆਈ. ਐੱਸ. ਐੱਫ. ਨੂੰ ਹਟਾਉਣ ਦਾ ਮਤਾ

Leave a Reply

Your email address will not be published. Required fields are marked *