ਵਿਸ਼ਵ ਪੁਲਸ ਐਂਡ ਫਾਇਰ ਗੇਮਜ਼ 2025 ’ਚ ਜਿੱਤਿਆ ਗੋਲਡ ਮੈਡਲ
ਪਟਿਆਲਾ, 13 ਜੁਲਾਈ : ਪੰਜਾਬ ਪੁਲਸ ਦੇ ਏ. ਆਈ. ਜੀ. ਦਲਜੀਤ ਸਿੰਘ ਰਾਣਾ ਨੇ ਅਮਰੀਕਾ ਦੇ ਅਲਬਾਮਾ ਸਟੇਟ ਵਿਖੇ ਬਰਮਿੰਘਮ ਸ਼ਹਿਰ ਵਿਚ ਹੋਈਆਂ ਵਿਸ਼ਵ ਪੁਲਸ ਐਂਡ ਫਾਇਰ ਗੇਮਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਥੇ ਗੋਲਡ ਮੈਡਲ ਜਿੱਤਿਆ, ਉਥੇ ਨਵਾਂ ਰਿਕਾਰਡ ਵੀ ਕਾਇਮ ਕੀਤਾ।
ਦਲਜੀਤ ਸਿੰਘ ਰਾਣਾ ਨੇ ਇਸ ਤੋਂ ਪਹਿਲਾਂ ਆਸਟਰੇਲੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਦੀ ਇਸ ਉਪਲਬਧੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਧਾਈ ਵੀ ਦਿੱਤੀ ਗਈ ਹੈ। ਦਲਜੀਤ ਸਿੰਘ ਰਾਣਾ ਪੰਜਾਬ ਪੁਲਸ ਦੇ ਜਾਂਬਾਜ ਅਫਸਰ ਹਨ ਅਤੇ ਉਨ੍ਹਾਂ ਪਟਿਆਲਾ ਵਿਚ ਲੰਬਾ ਸਮਾਂ ਤਾਇਨਾਤ ਰਹੇ ਹਨ।
ਇਸ ਉਪਲਬਧੀ ’ਤੇ ਏ. ਆਈ. ਜੀ. ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਦੇਸ਼ ਲਈ ਕੁਝ ਕਰਨ ’ਤੇ ਉਨ੍ਹਾਂ ਗੌਰਵ ਮਹਿਸੂਸ ਹੁੰਦਾ ਹੈ ਕਿ ਅੱਜ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਦੇਸ਼, ਪੰਜਾਬ ਅਤੇ ਖਾਸ ਤੌਰ ’ਤੇ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਹੋਇਆ ਹੈ। ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਯਾਦਗਾਰ ਅਤੇ ਭਾਵੁਕ ਪਲ ਹਨ ਅਤੇ ਉਨ੍ਹਾਂ ਨੇ ਇਹ ਉਪਲਬਧੀ ਹਾਸਲ ਕਰਨ ਵਿਚ ਸਹਿਯੋਗ ਕਰਨ ਵਾਲਿਆਂ ਦਾ ਵਿਸੇਸ਼ ਤੌਰ ’ਤੇ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਏ. ਆਈ. ਜੀ. ਦਲਜੀਤ ਸਿੰਘ ਰਾਣਾ ਦੀ ਇਹ ਉਪਲਬਧੀ ਜਿਥੇ ਦੇਸ਼ ਅਤੇ ਖੇਡ ਜਗਤ ਲਈ ਮਹੱਤਵਪੂਰਨ ਹੈ, ਉਥੇ ਹੀ ਨੌਜਵਾਨਾ ਲਈ ਪ੍ਰੇਰਣਾ ਸਰੋਤ ਹੈ। ਦਲਜੀਤ ਰਾਣਾ ਨੇ ਸਾਬਿਤ ਕਰ ਦਿੱਤਾ ਕਿ ਦ੍ਰਿੜ੍ਹ ਨਿਸ਼ਚਾ, ਸਖਤ ਮਿਹਨਤ ਨਾਲ ਕੋਈ ਵੀ ਮੰਜਿਲ ਹਾਸਲ ਕੀਤੀ ਜਾ ਸਕਦੀ ਹੈ।
Read More : ਕਾਂਗਰਸ ਸਰਕਾਰ ਆਉਣ ’ਤੇ ਸੂਬੇ ਨੂੰ ਬਣਾਏਗੀ ‘ਰੰਗਲਾ ਪੰਜਾਬ’ : ਰਾਜਾ ਵੜਿੰਗ
