ਅਨਿਲ ਵਿਜ

ਕੈਥਲ ’ਚ ਮੰਤਰੀ ਅਨਿਲ ਵਿਜ ਅਤੇ ਐੱਸ.ਪੀ. ਉਪਾਸਨਾ ਵਿਚਕਾਰ ਤਿੱਖੀ ਬਹਿਸ

ਪੁਲਸ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਹੁਕਮ ’ਤੇ ਹੋਇਆ ਹੰਗਾਮਾ; ਡਿਪਟੀ ਕਮਿਸ਼ਨਰ ਨੇ ਦਖ਼ਲ ਦੇ ਕੇ ਸ਼ਾਂਤ ਕੀਤਾ ਮਾਮਲਾ

ਕੈਥਲ, 14 ਫਰਵਰੀ : ਹਰਿਆਣਾ ਦੇ ਕੈਥਲ ’ਚ ਸ਼ਿਕਾਇਤ ਕਮੇਟੀ ਦੀ ਮੀਟਿੰਗ ਦੌਰਾਨ ਮੰਤਰੀ ਅਨਿਲ ਵਿਜ ਅਤੇ ਪੁਲਸ ਸੁਪਰਡੈਂਟ (ਐੱਸ.ਪੀ.) ਉਪਾਸਨਾ ਵਿਚਕਾਰ ਤਿੱਖੀ ਬਹਿਸ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਤਰੀ ਵਿਜ ਨੇ ਇਕ ਜ਼ਮੀਨ ਖ਼ਰੀਦ ਮਾਮਲੇ ’ਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਇਕ ਪੁਲਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰਨ ਦਾ ਹੁਕਮ ਦਿੱਤਾ।

ਜਦੋਂ ਐੱਸ.ਪੀ. ਉਪਾਸਨਾ ਨੇ ਮੰਤਰੀ ਨੂੰ ਦੱਸਿਆ ਕਿ ਸਬੰਧਤ ਅਧਿਕਾਰੀ ਕੁਰੂਕਸ਼ੇਤਰ ’ਚ ਤਾਇਨਾਤ ਹੈ ਅਤੇ ਉਨ੍ਹਾਂ ਕੋਲ ਉਸ ਨੂੰ ਮੁਅੱਤਲ ਕਰਨ ਦੀ ਸ਼ਕਤੀ ਨਹੀਂ ਹੈ, ਤਾਂ ਅਨਿਲ ਵਿਜ ਭੜਕ ਗਏ। ਵਿਜ ਨੇ ਸਵਾਲ ਕੀਤਾ ਕਿ ਜੇਕਰ ਉਹ ਮੁਅੱਤਲੀ ਦਾ ਹੁਕਮ ਦੇ ਰਹੇ ਹਨ ਤਾਂ ਪੁਲਸ ਕਾਰਵਾਈ ਕਿਉਂ ਨਹੀਂ ਕਰ ਰਹੀ।

ਐੱਸ.ਪੀ. ਨੇ ਸੁਝਾਅ ਦਿੱਤਾ ਕਿ ਇਸ ਸਬੰਧੀ ਡੀ.ਜੀ.ਪੀ. ਜਾਂ ਕੁਰੂਕਸ਼ੇਤਰ ਦੇ ਐੱਸ.ਪੀ. ਨੂੰ ਲਿਖਿਆ ਜਾਵੇ। ਬਹਿਸ ਇੰਨੀ ਵਧ ਗਈ ਕਿ ਮੰਤਰੀ ਵਿਜ ਨੇ ਗੁੱਸੇ ’ਚ ਕਿਹਾ, “ਤੁਸੀਂ ਇਹ ਨਹੀਂ ਕਰ ਸਕਦੇ, ਇਸ ਲਈ ਇੱਥੋਂ ਚਲੇ ਜਾਓ।” ਅੰਤ ’ਚ ਡਿਪਟੀ ਕਮਿਸ਼ਨਰ ਅਪਰਾਜਿਤਾ ਨੇ ਦਖ਼ਲ ਦਿੱਤਾ ਅਤੇ ਸਥਿਤੀ ਨੂੰ ਸ਼ਾਂਤ ਕੀਤਾ। ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Read More : ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਤੋਂ 10 ਕਰੋੜ ਦੀ ਫਿਰੌਤੀ ਦੀ ਮੰਗ

Leave a Reply

Your email address will not be published. Required fields are marked *