ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪੰਜਾਬ ’ਚ ਚੱਲ ਰਹੀ ਹੈ ਚੁਟਕਲਿਆਂ ਦੀ ਸਰਕਾਰ : ਨਾਇਬ ਸੈਣੀ

ਲੁਧਿਆਣਾ, 11 ਜਨਵਰੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੁਧਿਆਣਾ ਜ਼ਿਲੇ ਦੇ ਸਮਰਾਲਾ ਸਥਿਤ ਪ੍ਰਾਚੀਨ ਮੰਦਰ ਸ਼੍ਰੀ ਮੁਕਤੇਸ਼ਵਰ ਧਾਮ ਚਹਿਲਾਂ ’ਚ ਮੱਥਾ ਟੇਕਿਆਂ। ਮੰਦਰ ਦੇ ਪੁਜਾਰੀ ਸੁਰੇਸ਼ ਗੁਰੂ ਜੀ ਨੇ ਹਵਨ ਯੱਗ ’ਚ ਰਸਮਾਂ ਨਿਭਾਈਆਂ ਅਤੇ ਭੇਟਾਂ ਚੜ੍ਹਾਈਆਂ। ਮੰਦਰ ਕਮੇਟੀ ਦੇ ਚੇਅਰਮੈਨ ਚੰਦਰਮੋਹਨ ਸ਼ਰਮਾ ਨੇ ਮੁੱਖ ਮੰਤਰੀ ਸੈਣੀ ਨੂੰ ਭਗਵਾਨ ਸ਼ਿਵ ਦੀ ਮੂਰਤੀ ਨਾਲ ਸਨਮਾਨਿਤ ਕੀਤਾ।

ਇਸ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਚੁਟਕਲਿਆਂ ਦੀ ਸਰਕਾਰ ਚੱਲ ਰਹੀ ਹੈ। ਲੋਕ ਆਪਣੇ ਆਪ ਨੂੰ ਠੱਗਿਆਂ ਹੋਇਆ ਮਹਿਸੂਸ ਕਰ ਰਹੇ ਹਨ। ਸੂਬੇ ਵਿਚ ਕਾਨੂੰਨ ਵਿਵਸਥਾ ਦੀ ਬੁਰੀ ਹਾਲਤ ਹੈ। ਪੰਜਾਬ ਤਰੱਕੀ ਦੇ ਰਾਹ ਤੋਂ ਭਟਕ ਗਿਆ ਹੈ।

ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਮੇਰੀ ਬਹੁਤ ਇੱਛਾ ਸੀ ਕਿ ਮੈਂ ਭੋਲੇਨਾਥ ਮੰਦਰ ’ਚ ਮੱਥਾ ਟੇਕਾਂ। ਅੱਜ ਮੰਦਰ ’ਚ ਭੋਲੇਨਾਥ ਦੇ ਦਰਸ਼ਨ ਕਰ ਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਲਈ ਉਨ੍ਹਾਂ ਨੇ ਮਹਾਦੇਵ ਅੱਗੇ ਪ੍ਰਾਰਥਨਾ ਕੀਤੀ ਕਿ ਪੰਜਾਬ ਵਿਚ ਫਿਰਕੂ ਏਕਤਾ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਵੀ ਕਾਇਮ ਰਹੇ।

ਇਸ ਮੌਕੇ ਮੰਦਰ ਕਮੇਟੀ ਦੇ ਜਨਰਲ ਸਕੱਤਰ ਬਲਵਿੰਦਰ ਸ਼ਰਮਾ, ਖਜ਼ਾਨਚੀ ਪਵਨ ਸ਼ਰਮਾ, ਮੰਦਰ ਦੇ ਸੇਵਾਦਾਰ ਨੀਲ ਕਮਲ ਸ਼ਰਮਾ, ਦੀਪਕ ਆਨੰਦ, ਰਾਜੇ ਰਤਨ, ਬਲਵਿੰਦਰ ਬੀ. ਟੀ. ਐੱਲ., ਨੀਸ਼ੂ ਸ਼ਰਮਾ, ਆਸ਼ੂ ਸ਼ਰਮਾ, ਮੰਦਰ ਸਕੱਤਰ ਬਲਦੇਵ ਕ੍ਰਿਸ਼ਨ, ਲੁਧਿਆਣਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਭਾਜਪਾ ਲੀਡਰਸ਼ਿਪ ਹਾਜ਼ਰ ਸੀ।

Read More : ਸਰਕਾਰ ਨੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਾਉਣ ਲਈ ਦਿੱਤੀ ਆਨਲਾਈਨ ਸਹੂਲਤ : ਭੁੱਲਰ

Leave a Reply

Your email address will not be published. Required fields are marked *