ਦੋਸਤ ਦਾ ਕਤਲ

ਇੱਟਾਂ ਮਾਰ ਕੇ ਦੋਸਤ ਮਾਰਿਆ

ਗੱਡੀ ਦਿਵਾਉਣ ਦਾ ਝਾਂਸਾ ਦੇ ਕੇ ਫ਼ੋਨ ਕਰਕੇ ਬੁਲਾਇਆ ਸੀ ਰੋਪੜ; ਮੁਲਜ਼ਮ ਗ੍ਰਿਫ਼ਤਾਰ

ਰੂਪਨਗਰ, 22 ਮਾਰਚ : ਰੂਪਨਗਰ ਦੇ ਟਰਾਂਸਪੋਰਟ ਨਗਰ ’ਚ ਬੀਤੀ ਰਾਤ ਇਕ ਦੋਸਤ ਵੱਲੋਂ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਲਖਵੀਰ ਸਿੰਘ (38) ਪੁੱਤਰ ਗੁਰਮੇਲ ਸਿੰਘ ਵਾਸੀ ਕਾਠਗੜ੍ਹ, ਜ਼ਿਲਾ ਨਵਾਂਸ਼ਹਿਰ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਟਰੱਕ ਡਰਾਈਵਰ ਸੀ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਖਵੀਰ ਸਿੰਘ ਦਾ ਦੋਸਤ ਰੋਪੜ ਦੇ ਟਰਾਂਸਪੋਰਟ ਨਗਰ ’ਚ ਦੁਕਾਨ ਕਰਦਾ ਹੈ। ਉਸ ਨੇ ਲਖਵੀਰ ਨੂੰ ਫ਼ੋਨ ਕਰਕੇ ਇਹ ਕਹਿ ਕੇ ਬੁਲਾਇਆ ਸੀ ਕਿ ਉਸ ਨੂੰ ਕੋਈ ਗੱਡੀ ਚਲਾਉਣ ਲਈ ਦਿਵਾ ਦੇਵੇਗਾ। ਆਪਣੇ ਦੋਸਤ ਦੀ ਗੱਲ ’ਤੇ ਭਰੋਸਾ ਕਰਕੇ ਜਦੋਂ ਲਖਵੀਰ ਰੋਪੜ ਪਹੁੰਚਿਆ, ਤਾਂ ਸ਼ਾਮ ਵੇਲੇ ਦੋਵੇਂ ਦੋਸਤ ਟਰਾਂਸਪੋਰਟ ਨਗਰ ਦੀ ਪਹਿਲੀ ਮੰਜ਼ਿਲ ’ਤੇ ਚਲੇ ਗਏ। ਉੱਥੇ ਕਿਸੇ ਗੱਲ ਨੂੰ ਲੈ ਕੇ ਹੋਏ ਆਪਸੀ ਤਕਰਾਰ ਤੋਂ ਬਾਅਦ ਮੁਲਜ਼ਮ ਨੇ ਲਖਵੀਰ ਦੇ ਮੂੰਹ ’ਤੇ ਇੱਟਾਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਖ਼ੂਨੀ ਵਾਰਦਾਤ ਦੀ ਖ਼ਬਰ ਅੱਜ ਸਵੇਰੇ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਰੋਪੜ ਸਿਟੀ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਅਨੁਸਾਰ ਦੋਵੇਂ ਜਣੇ ਗੂੜ੍ਹੇ ਦੋਸਤ ਸਨ ਅਤੇ ਅਕਸਰ ਇਕੱਠੇ ਰਹਿੰਦੇ ਸਨ।

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਲਸ਼ਮਣ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਟਰਾਂਸਪੋਰਟ ਨਗਰ ’ਚ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੋਪੜ ਵਿਖੇ ਰਖਵਾ ਦਿੱਤਾ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Read More : ਕਿਸਾਨ-ਮਜ਼ਦੂਰ ਮੋਰਚੇ ਅਤੇ ਪੁਲਸ ਵਿਚਾਲੇ ਖ਼ੂਨੀ ਟਕਰਾਅ

Leave a Reply

Your email address will not be published. Required fields are marked *