ਸ਼ਿਮਲਾ, 8 ਜਨਵਰੀ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਕਰੀਬ 26 ਕਿਲੋਮੀਟਰ ਦੂਰ ਜੁੰਗਾ ਸਥਿਤ 200 ਸਾਲ ਪੁਰਾਣਾ ਇਕ ਇਤਿਹਾਸਕ ਮਹਿਲ ਭਿਆਨਕ ਅੱਗ ਦੀ ਮਾਰ ਹੇਠ ਆਉਣ ਨਾਲ ਨਸ਼ਟ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਬੀਤੇ ਦਿਨ ਦੁਪਹਿਰ 1 ਵਜੇ ਭੜਕੀ ਅੱਗ ਨੇ ਕੁਝ ਹੀ ਸਮੇਂ ਅੰਦਰ ਪੂਰੇ ਮਹਿਲ ਨੂੰ ਘੇਰ ਲਿਆ। ਅੱਗ ਲੱਗਣ ਦੇ ਕਾਰਨ ਦਾ ਪਤਾ ਕਰਨ ਲਈ ਜਾਂਚ ਜਾਰੀ ਹੈ। ਇਸ ਮਹਿਲ ਦਾ ਨਿਰਮਾਣ 1800 ਦੀ ਸਦੀ ਦੌਰਾਨ ਤਤਕਾਲੀ ਕਿਉਂਥਲ ਰਿਆਸਤ ਦੇ ਸ਼ਾਸਕਾਂ ਨੇ ਕਰਵਾਇਆ ਸੀ।
Read More : ਕੁਝ ਮਹੀਨਿਆਂ ਦੌਰਾਨ 1000 ਤੋਂ ਵੱਧ ਕਾਮਿਆਂ ਨੂੰ ਕੀਤਾ ਰੈਗੂਲਰ : ਕਟਾਰੂਚੱਕ
