Peshawar

ਪਿਸ਼ਾਵਰ ’ਚ ਡਾਂਸਰ ਦਾ ਗੋਲੀਆਂ ਮਾਰ ਕੇ ਕਤਲ

ਪਿਸ਼ਾਵਰ, 13 ਅਕਤੂਬਰ : -ਹਥਿਆਰਬੰਦ ਹਮਲਾਵਰਾਂ ਵੱਲੋਂ ਪਿਸ਼ਾਵਰ ਦੇ ਰਿੰਗ ਰੋਡ ’ਤੇ ਇਕ ਮਸ਼ਹੂਰ ਸਟੇਜ ਡਾਂਸਰ ਮੁਨੀਬਾ ਸ਼ਾਹ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਹੈ, ਜਦਕਿ ਇਸ ਹਮਲੇ ’ਚ ਇਕ ਰਿਕਸ਼ਾ ਚਾਲਕ ਗੰਭੀਰ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਇਹ ਘਟਨਾ ਪਕਿਸਤਾਨ ਦੇ ਪਿਸ਼ਾਵਰ ਵਿਚ ਮਿਚਨੀ ਗੇਟ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿਚ ਵਾਪਰੀ, ਜਿੱਥੇ ਅਣਪਛਾਤੇ ਬੰਦੂਕਧਾਰੀਆਂ ਨੇ ਮੁਨੀਬਾ ਸ਼ਾਹ ਨੂੰ ਲਿਜਾ ਰਹੇ ਇਕ ਰਿਕਸ਼ੇ ’ਤੇ ਗੋਲੀਬਾਰੀ ਕੀਤੀ। ਉਸ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਰਿਕਸ਼ਾ ਚਾਲਕ ਗੰਭੀਰ ਜ਼ਖਮੀ ਹੋ ਗਿਆ।

ਚਸ਼ਮਦੀਦਾਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਹਮਲਾਵਰਾਂ ਨੇ ਰਿਕਸ਼ਾ ਰੋਕਿਆ ਅਤੇ ਕਈ ਗੋਲੀਆਂ ਚਲਾਈਆਂ। ਰਿਕਸ਼ਾ ਚਾਲਕ ਅਹਿਮਦ ਫਰਾਜ਼ ਦੇ ਬਿਆਨਾਂ ਦੇ ਆਧਾਰ ’ਤੇ 3 ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮੁਨੀਬਾ ਸ਼ਾਹ ਨੂੰ ਵਾਰ-ਵਾਰ ਨੱਚਣਾ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ।

Read More : ਕਰਜ਼ੇ ਤੋਂ ਦੁਖੀ ਡੁੱਲਟ ਦੇ ਕਿਸਾਨ ਨੇ ਕੀਤੀ ਆਤਮ-ਹੱਤਿਆ

Leave a Reply

Your email address will not be published. Required fields are marked *