ਨੋਗਲੀ ਨਾਲੇ ਵਿਚ ਆਇਆ ਹੜ੍ਹ
ਸ਼ਿਮਲਾ, 7 ਅਗਸਤ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸ਼ਿਮਲਾ ਵਿਚ ਬੁੱਧਵਾਰ ਰਾਤ 10:15 ਵਜੇ ਬੱਦਲ ਫਟਿਆ, ਜਿਸ ਨਾਲ ਤਕਲੇਚ ਬਾਜ਼ਾਰ ਵਿਚ ਹਫੜਾ-ਦਫੜੀ ਮਚ ਗਈ। ਬੱਦਲ ਫਟਣ ਤੋਂ ਬਾਅਦ ਨੋਗਲੀ ਨਾਲੇ ਵਿਚ ਹੜ੍ਹ ਆ ਗਿਆ। ਇਸ ਤੋਂ ਬਾਅਦ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ। ਇਹ ਘਟਨਾ ਰਾਮਪੁਰ ਦੇ ਦਰਸ਼ਾਲ ਇਲਾਕੇ ਵਿਚ ਵਾਪਰੀ। ਹਾਲਾਂਕਿ, ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਪਹਾੜਾਂ ਵਿਚ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਕਾਰਨ ਬਿਲਾਸਪੁਰ ਵਿੱਚ ਸਤਲੁਜ ਦਰਿਆ ‘ਤੇ ਬਣੇ ਕੋਲ ਡੈਮ ਤੋਂ 24 ਘੰਟਿਆਂ ਦੇ ਅੰਦਰ ਤੀਜੀ ਵਾਰ ਪਾਣੀ ਛੱਡਿਆ ਗਿਆ। ਕੋਲ ਡੈਮ ਪ੍ਰਬੰਧਨ ਨੇ ਅੱਜ ਵੀਰਵਾਰ ਪਾਣੀ ਛੱਡਣ ਦੀ ਚਿਤਾਵਨੀ ਜਾਰੀ ਕੀਤੀ ਸੀ।
ਇਸ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਵਧਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਬੁੱਧਵਾਰ ਨੂੰ ਵੀ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਛੱਡਿਆ ਗਿਆ।
ਇਸ ਦੇ ਨਾਲ ਹੀ, ਚੰਡੀਗੜ੍ਹ ਹਾਈਵੇਅ ਜ਼ਮੀਨ ਖਿਸਕਣ ਕਾਰਨ ਲਗਭਗ 36 ਘੰਟਿਆਂ ਲਈ ਬੰਦ ਹੈ। ਇਸ ਮਾਨਸੂਨ ਸੀਜ਼ਨ ਵਿੱਚ ਬੱਦਲ ਫਟਣ ਅਤੇ ਹੜ੍ਹਾਂ ਕਾਰਨ ਹੁਣ ਤੱਕ 199 ਲੋਕਾਂ ਦੀ ਮੌਤ ਹੋ ਚੁੱਕੀ ਹੈ।
Read More : ਡੀ. ਸੀ. ਦਫਤਰ ’ਚ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ