ਪਤੰਗ

ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਨਾਲ ਬੱਚੇ ਦੀ ਮੌਤ

ਬਟਾਲਾ, 31 ਦਸੰਬਰ : ਪੁਲਸ ਜ਼ਿਲਾ ਬਟਾਲਾ ’ਚ ਪਤੰਗ ਉਡਾਉਂਦੇ ਸਮੇਂ 6 ਸਾਲ ਦੇ ਬੱਚੇ ਦੀ ਕੋਠੇ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ ਹੈ।

ਇਸ ਸਬੰਧੀ ਮ੍ਰਿਤਕ ਬੱਚਾ ਆਗਿਆਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬੈਂਕ ਕਾਲੋਨੀ ਬਟਾਲਾ ਦੇ ਦਾਦਾ ਜੈਮਲ ਸਿੰਘ ਨੇ ਦੱਸਿਆ ਕਿ ਬੱਚਾ ਘਰ ਦੀ ਦੂਜੀ ਮੰਜ਼ਿਲ ’ਤੇ ਪਤੰਗ ਉਡਾ ਰਿਹਾ ਸੀ, ਇਸ ਦੌਰਾਨ ਉਹ ਹੇਠਾਂ ਡਿੱਗ ਪਿਆ ਅਤੇ ਉਸ ਦੀ ਧੌਣ ’ਤੇ ਸੱਟ ਲੱਗ ਗਈ। ਇਸ ਉਪਰੰਤ ਉਸਨੂੰ ਬਟਾਲਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਰ ਕੇ ਬੱਚੇ ਆਗਿਆਪਾਲ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਿਦੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਘਟਨਾ ਨਾਲ ਜਿੱਥੇ ਇਲਾਕੇ ਵਿਚ ਸੋਗ ਦੀ ਲਹਿਰ ਹੈ, ਉਥੇ ਉਸ ਦੇ ਪਰਿਵਾਰਕ ਮੈਂਬਰ ਵੀ ਵਿਰਲਾਪ ਕਰਦੇ ਦੇਖੇ ਨਹੀਂ ਜਾ ਰਹੇ।

Read More : ਆਈ.ਜੀ. ਚਹਿਲ ਨਾਲ ਠੱਗੀ ਦੇ ਮਾਮਲੇ ਵਿਚ ਮਹਾਰਾਸ਼ਟਰ ਤੋਂ 2 ਵਿਅਕਤੀ ਗ੍ਰਿਫਤਾਰ

Leave a Reply

Your email address will not be published. Required fields are marked *