ਵਿਰੋਧੀ ਧਿਰ ਦੀ ਚੁੱਪ ਦਰਮਿਆਨ ਸੱਤਾਧਾਰੀ ਧਿਰ ਨੇ ਬਹੁਮਤ ਨਾਲ ਮਤੇ ਨੂੰ ਦਿੱਤੀ ਪ੍ਰਵਾਨਗੀ
ਚੰਡੀਗੜ੍ਹ, 10 ਮਾਰਚ : ਪੰਜਾਬ ਵਿਧਾਨ ਸਭਾ ਦੇ ਸਦਨ ’ਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਪਾਈ ਗਈ ਇਕ ਵਿਵਾਦਤ ਪੋਸਟ ਸੰਬੰਧੀ ਨਿੰਦਾ ਮਤਾ ਪੇਸ਼ ਕੀਤਾ ਗਿਆ। ਮਤੇ ’ਤੇ ਹੋਈ ਬਹਿਸ ਦੌਰਾਨ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਸ ਤੋਂ ਬਾਅਦ ਸਪੀਕਰ ਵੱਲੋਂ ਇਸ ਮੁੱਦੇ ’ਤੇ ਵੋਟਿੰਗ ਕਰਵਾਈ ਗਈ।
ਜਦੋਂ ਸਪੀਕਰ ਨੇ ਮਤੇ ਦੇ ਹੱਕ ’ਚ ਵੋਟ ਪਾਉਣ ਵਾਲਿਆਂ ਨੂੰ ਕਿਹਾ, ਤਾਂ ਸੱਤਾਧਾਰੀ ਧਿਰ ਨੇ ਉੱਚੀ ਆਵਾਜ਼ ’ਚ “ਹਾਂ” ਦਾ ਨਾਅਰਾ ਮਾਰ ਕੇ ਸਮਰਥਨ ਦਿੱਤਾ। ਦੂਜੇ ਪਾਸੇ, ਵਿਰੋਧੀ ਧਿਰ ਨੇ “ਨਹੀਂ” ਕਹਿਣ ਤੋਂ ਗੁਰੇਜ਼ ਕੀਤਾ ਅਤੇ ਪੂਰੀ ਤਰ੍ਹਾਂ ਚੁੱਪ ਰਹੀ। ਇਸ ਮੌਕੇ ਮੰਤਰੀ ਅਮਨ ਅਰੋੜਾ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਆਪਣਾ ਪੱਖ ਸਪੱਸ਼ਟ ਕਰਦਿਆਂ ਜਾਂ ਤਾਂ “ਹਾਂ” ਕਹਿਣਾ ਚਾਹੀਦਾ ਹੈ ਜਾਂ “ਨਹੀਂ”।
ਸਪੀਕਰ ਨੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੀ ਚੁੱਪ ਨੂੰ ਵਿਰੋਧ ਨਹੀਂ ਸਮਝਿਆ ਜਾ ਸਕਦਾ। ਅੰਤ ’ਚ ਬਹੁਮਤ ਦੇ ਆਧਾਰ ’ਤੇ ਸੁਖਪਾਲ ਖਹਿਰਾ ਵਿਰੁੱਧ ਨਿੰਦਾ ਮਤਾ ਸਫ਼ਲਤਾਪੂਰਵਕ ਪਾਸ ਕਰ ਦਿੱਤਾ ਗਿਆ।
Read More : ਆਈ.ਪੀ.ਐੱਲ. 2026 ਦਾ ਆਗਾਜ਼ 28 ਮਾਰਚ ਤੋਂ, ਚੋਣਾਂ ਕਾਰਨ ਸ਼ਡਿਊਲ ’ਚ ਹੋਈ ਤਬਦੀਲੀ
