died

17 ਸਾਲਾ ਲੜਕੇ ਦੀ ਗੋਲੀ ਲੱਗਣ ਨਾਲ ਮੌਤ

ਪਟਿਆਲਾ, 29 ਦਸੰਬਰ  : ਜ਼ਿਲਾ ਪਟਿਆਲਾ ਦੇ ਥਾਣਾ ਸਬਜ਼ੀ ਮੰਡੀ ਦੇ ਅਧੀਨ ਪੈਂਦੀ ਸੰਜੇ ਕਾਲੋਨੀ ਵਿਖੇ ਇਕ 17 ਸਾਲਾ ਲੜਕੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵੀਰੂ ਪੁੱਤਰ ਪਾਲੀ ਵਜੋਂ ਹੋਈ ਹੈ।

ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਗੁਆਂਢ ’ਚ ਰਹਿੰਦੇ ਨੌਜਵਾਨਾਂ ਨਾਲ ਗਿਆ ਸੀ, ਜਿੱਥੇ ਗੋਲੀ ਮਾਰ ਕੇ ਉਨ੍ਹਾਂ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਲੜਕੇ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਉਸ ਨੂੰ ਨਿੱਜੀ ਰੰਜਿਸ਼ ਕਾਰਨ ਗੋਲੀ ਮਾਰੀ ਗਈ ਹੈ। ਉਨ੍ਹਾਂ ਪੁਲਸ ਨੂੰ ਗੋਲੀ ਮਾਰਨ ਵਾਲਿਆਂ ਦੇ ਨਾਂ ਦੇ ਦਿੱਤੇ ਹਨ। ਪਰਿਵਾਰ ਅਨੁਸਾਰ ਪੁਲਸ ਨੇ ਕੁਝ ਵਿਅਕਤੀ ਰਾਊਂਡਅੱਪ ਵੀ ਕੀਤੇ ਹਨ।

ਦੂਜੇ ਪਾਸੇ ਥਾਣਾ ਸਬਜ਼ੀ ਮੰਡੀ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਗੁਰਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਦੀ ਸੂਚਨਾ ਮਿਲੀ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਗੋਲੀ ਕਿੱਥੇ ਲੱਗੀ ਹੈ ਅਤੇ ਕਿੰਨੀਆਂ ਲੱਗੀਆਂ ਹਨ, ਇਸ ਸਬੰਧੀ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਇਹ ਗੱਲ ਕਲੀਅਰ ਹੋਵੇਗੀ।

Read More : ਬਿਰਧ ਆਸ਼ਰਮ ’ਚ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ

Leave a Reply

Your email address will not be published. Required fields are marked *