bad spread

14 ਸਾਲਾ ਬੱਚੇ ਨੇ 8 ਸਾਲਾ ਬੱਚੇ ਨਾਲ ਕੀਤੀ ਬਦਫੈਲੀ

ਤਪਾ ਮੰਡੀ, 15 ਸਤੰਬਰ : ਜ਼ਿਲਾ ਬਰਨਾਲਾ ਦੇ ਕਸਬਾ ਤਪਾ ਮੰਡੀ ਵਿਚ ਪੈਂਦੇ ਥਾਣਾ ਰੂੜੇਕੇ ਕਲਾਂ ਅਧੀਨ ਪੈਂਦੇ ਇਕ ਪਿੰਡ ਦੇ 14 ਸਾਲਾਂ ਲੜਕੇ ਨੇ 8 ਸਾਲਾਂ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ ’ਚ ਪੁਲਸ ਨੇ ਦੋਸ਼ੀ ਨਾਬਾਲਿਗ ਲੜਕੇ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ।

ਇਸ ਸਬੰਧੀ ਥਾਣਾ ਮੁਖੀ ਰੂੜੇਕੇ ਕਲਾਂ ਰੇਣੂ ਪਰੋਚਾ ਨੇ ਦੱਸਿਆ ਕਿ 8 ਸਾਲਾਂ ਬੱਚੇ ਦੀ ਮਾਂ ਨੇ ਪੁਲਸ ਪਾਸ ਬਿਆਨ ਦਰਜ ਕਰਵਾਏ ਕਿ 14 ਸਾਲਾਂ ਨਾਬਾਲਿਗ ਲੜਕਾ ਮੇਰੇ ਲੜਕੇ ਕੋਈ ਚੀਜ਼ ਦਿਵਾਉਣ ਦੇ ਬਹਾਨੇ ਕਿਸੇ ਦੁਕਾਨ ’ਤੇ ਲੈ ਗਿਆ ਤਾਂ ਉਥੇ ਉਸ ਨਾਲ ਬਦਫੈਲੀ ਕੀਤੀ।

ਲੜਕੇ ਨੇ ਆ ਕੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸਿਆ ਪਰ ਰਾਤ ਹੋਣ ਕਾਰਨ ਅਗਲੇ ਦਿਨ ਲੜਕੇ ਨੂੰ ਬੁਖਾਰ ਅਤੇ ਪੇਟ ’ਚ ਦਰਦ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਹਸਪਤਾਲ ’ਚੋਂ ਮਿਲੇ ਰੁੱਕੇ ਦੇ ਆਧਾਰ ’ਤੇ ਥਾਣਾ ਮੁਖੀ ਰੂੜੇਕੇ ਕਲਾਂ ਨੇ ਪੀੜਤ ਲੜਕੇ ਦੀ ਮਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਦੋਸ਼ੀ ਨਾਬਾਲਿਗ ਲੜਕੇ ਨੂੰ ਕਾਬੂ ਕਰ ਕੇ ਮਾਣਯੋਗ ਅਦਾਲਤ ਬਰਨਾਲਾ ’ਚ ਦਾਖਲ ਕਰਵਾ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Read More : ਦੋ ਧਿਰਾਂ ’ਚ ਲੜਾਈ, ਚੱਲੀ ਗੋਲੀ, 8 ਜ਼ਖ਼ਮੀ

Leave a Reply

Your email address will not be published. Required fields are marked *