child died

ਪਿਸਤੌਲ ’ਚੋਂ ਚੱਲੀ ਗੋਲੀ, 12 ਸਾਲ ਦੇ ਬੱਚੇ ਦੀ ਮੌਤ

ਘਰ ’ਚ ਪਈ ਪਿਸਤੌਲ ਨੂੰ ਖਿਡੋਣਾ ਸਮਝ ਕੇ ਦੇਖ ਰਿਹਾ ਸੀ

ਫਿਰੋਜ਼ਪੁਰ, 18 ਅਗਸਤ : ਫਿਰੋਜ਼ਪੁਰ ਦੀ ਅਨੰਦ ਕਾਲੋਨੀ ’ਚ ਸੋਮਵਾਰ ਦੁਪਹਿਰ ਅਚਾਨਕ ਬੱਚੇ ਦੀ ਘਰ ’ਚ ਰੱਖੀ ਹੋਈ ਲਾਇਸੈਂਸ ਪਿਸਤੌਲ ’ਚੋਂ ਗੋਲੀ ਚਲ ਗਈ, ਜੋ ਉਸ ਦੇ ਸਿਰ ’ਚ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਅਨਿਲ ਬਾਗੀ ਸੁਪਰ ਸਪੈਸ਼ਲਟੀ ਹਸਪਤਾਲ ’ਚ ਲਿਜਾਇਆ ਗਿਆ ਜਿਥੇ ਕੁਝ ਸਮੇਂ ਵੈਂਟੀਲੇਟਰ ’ਤੇ ਰੱਖਣ ਤੋਂ ਬਾਅਦ ਬੱਚੇ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਕਰੀਬ 12/13 ਸਾਲ ਦਾ ਬੱਚਾ ਕੈਰੀਵਮ ਮਲਹੋਤਰਾ ਪੁੱਤਰ ਸੁਨੀਲ ਮਲਹੋਤਰਾ ਐਡਵੋਕੇਟ ਆਪਣੇ ਘਰ ’ਚ ਸੀ ਜਿਸ ਨੇ ਆਪਣੇ ਘਰ ’ਚ ਰੱਖੀ ਹੋਈ ਲਾਈਸੈਂਸੀ ਪਿਸਤੌਲ ਖਿਲੋਣਾ ਸਮਝ ਕੇ ਫੜੀ ਹੋਈ ਸੀ। ਜਦੋਂ ਉਹ ਪਿਸਤੌਲ ਦੇਖ ਰਿਹਾ ਸੀ ਤਾਂ ਅਚਾਨਕ ਉਸ ਦੇ ਹੱਥੋਂ ਗੋਲੀ ਚੱਲ ਗਈ, ਜੋ ਉਸ ਦੇ ਸਿਰ ਵਿਚ ਜਾ ਲੱਗੀ ਤੇ ਡਿੱਗ ਪਿਆ, ਜਿਸ ਨੂੰ ਤੁਰੰਤ ਇਸ ਨੇੜਲੇ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਬੱਚੇ ਦੀ ਚਿੰਤਾਜਨਕ ਹਾਲਤ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਹਸਪਤਾਲ ’ਚ ਭੇਜ ਦਿੱਤਾ । ਇਸ ਘਟਨਾ ਨੂੰ ਲੈ ਕੇ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਜ਼ਿਲਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਵਕੀਲਾਂ ਨੇ ਐਡਵੋਕੇਟ ਸੁਨੀਲ ਮਲਹੋਤਰਾ ਦੇ ਬੇਟੇ ਦੀ ਹੋਈ ਇਸ ਦਰਦਨਾਕ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ 19 ਅਗਸਤ ਨੂੰ ਆਪਣਾ ਅਦਾਲਤੀ ਕੰਮਕਾਜ ਬੰਦ ਰੱਖਣ ਦਾ ਫੈਸਲਾ ਲਿਆ ਹੈ ।

Read More : ਸਤਲੁਜ ਦਰਿਆ ‘ਚ ਪਾਣੀ ਵੱਧਣ ਕਾਰਨ ਕਈ ਪਿੰਡਾਂ ‘ਚ ਆਵਾਜਾਈ ਠੱਪ

Leave a Reply

Your email address will not be published. Required fields are marked *