ਸੀ. ਬੀ. ਆਈ. ਨੇ ਤਲਾਸ਼ੀ ਦੌਰਾਨ 1.60 ਕਰੋੜ ਰੁਪਏ ਕੀਤੇ ਜ਼ਬਤ
ਦਿੱਲੀ, 30 ਜੁਲਾਈ : ਸੀ. ਬੀ. ਆਈ. ਨੇ ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕਾਲੂ ਰਾਮ ਮੀਨਾ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ ਤਲਾਸ਼ੀ ਦੌਰਾਨ ਜਾਂਚ ਏਜੰਸੀ ਨੇ ਉਸ ਤੋਂ 1.60 ਕਰੋੜ ਰੁਪਏ ਜ਼ਬਤ ਕੀਤੇ ਹਨ।
ਸੀ. ਬੀ. ਆਈ. ਅਧਿਕਾਰੀਆਂ ਨੇ ਦੱਸਿਆ ਕਿ ਰਾਊਸ ਐਵੇਨਿਊ ਜ਼ਿਲਾ ਅਦਾਲਤ ਕੰਪਲੈਕਸ ਵਿਚ ਸਥਿਤ ਲੋਕ ਨਿਰਮਾਣ ਵਿਭਾਗ ਦੇ ਜੁਡੀਸ਼ੀਅਲ ਸਿਵਲ ਡਿਵੀਜ਼ਨ-2 ਵਿਚ ਕਾਰਜਕਾਰੀ ਇੰਜੀਨੀਅਰ ਵਜੋਂ ਤਾਇਨਾਤ ਕਾਲੂ ਰਾਮ ਨੇ ਇਕ ਠੇਕੇਦਾਰ ਤੋਂ ਬਿੱਲਾਂ ਦੀ ਮਨਜ਼ੂਰੀ ਲਈ ਰਕਮ ਦਾ 3 ਪ੍ਰਤੀਸ਼ਤ ਰਿਸ਼ਵਤ ਵਜੋਂ ਮੰਗਿਆ ਸੀ। ਇੰਜੀਨੀਅਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਮਾਮਲੇ ਵਿਚ ਸ਼ਿਕਾਇਤਕਰਤਾ ਠੇਕੇਦਾਰ ਤੋਂ ਰਿਸ਼ਵਤ ਲੈ ਰਿਹਾ ਸੀ।
ਸੀ. ਬੀ. ਆਈ. ਨੇ ਕਿਹਾ ਕਿ ਦਿੱਲੀ ਅਤੇ ਜੈਪੁਰ ਵਿਚ ਛਾਪੇਮਾਰੀ ਕੀਤੀ ਗਈ, ਜਿਸ ਵਿਚ 1.60 ਕਰੋੜ ਰੁਪਏ ਦੀ ਨਕਦੀ, ਜਾਇਦਾਦ ਦੇ ਦਸਤਾਵੇਜ਼ ਅਤੇ ਬੈਂਕ ਖਾਤੇ ਵਿਚ ਕਾਫ਼ੀ ਬਕਾਇਆ ਰਾਸ਼ੀ ਬਰਾਮਦ ਹੋਈ।
Read More : ਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਕੇਂਦਰ ਸੂਬਿਆਂ ਦੇ ਹੱਕ ਖੋਹ ਰਿਹਾ : ਹਰਜੋਤ ਬੈਂਸ