ਡਲੇਵਾਲ ਦੀ ਸਿਹਤ ਵਿਗੜੀ, ਹੋਏ ਬੇਹੋਸ਼
ਖਨੌਰੀ : ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੇ ਹਕ ਵਿਚ ਅੱਜ ਕੋਈ ਵੀ ਚੁਲਾ ਨਹੀ ਬਲਿਆ ਤੇ ਸਮੁਚੇ ਕਿਸਾਨਾਂ ਨੇ ਭੁੱਖ ਹੜਤਾਲ ਕਰ ਕੇ ਸਾਰਾ ਦਿਨ ਖਾਣਾ ਨਹੀਂ ਖਾਦਾ। 15ਵੇਂ ਦਿਨ ਵਿਚ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੀ ਹਾਲਤ ਅੱਜ ਅਚਾਨਕ ਖਰਾਬ ਹੋ ਗਈ ਤੇ ਉਹ ਬੇਹੋਸ ਹੋ ਗਏ। ਊਨ੍ਹਾ ਦੀ ਨਿਗਰਾਨੀ ਲਈ ਮੋਰਚੇ ਵਿਚ ਹੀ ਡਾਕਟਰਾਂ ਨੇ ਕੁੱਝ ਮਸ਼ੀਨਾਂ ਵੀ ਲਗਾਈਆਂ ਹਨ।
ਡਲੇਵਾਲ ਦੀ ਦਿਲ ਦੀ ਧੜਕਨ ਵਧ ਗਈ, ਬਲਡ ਪ੍ਰੈਸਰ, ਪਲਸ ਆਦਿ ਵੀ ਜ਼ਿਆਦਾ ਉਪਰ ਥਲੇ ਹੋਣ ਲਗ ਪਏ, ਜਿਸ ਕਾਰਨ ਅੱਜ ਸਾਰਾ ਦਿਨ ਡਾਕਟਰਾਂ ਦੀ ਟੀਮ ਡਲੇਵਾਲ ਦੇ ਦੁਆਲੇ ਰਹੀ।
ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਕਿਸਾਨਾਂ ਦੇ ਹੱਕ ਵਿਚ ਡਟੇ
ਅੱਜ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਖਨੌਰੀ ਮੋਰਚੇ ਵਿਚ ਪੁਜੇ ਤੇ ਜਗਜੀਤ ਡਲੇਵਾਲ ਦਾ ਹਾਲ ਚਾਲ ਪੁਛਣ ਦੇ ਨਾਲ ਨਾਲ ਕਿਸਾਨਾ ਦੀ ਹਮਾਇਤ ਦਾ ਐਲਾਨ ਵੀ ਕੀਤਾ। ਉਨ੍ਹਾਂ ਆਖਿਆ ਕਿ ਸਮੁਚੇ ਦੇਸ ਨੂੰ ਕਿਸਾਨਾਂ ਦੇ ਹੱਕਾਂ ਵਿਚ ਡਟਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮਨਵਾਈਆਂ ਜਾਣ।
ਡਲੇਵਾਲ ਦੀ ਸੁਰਖਿਆ ਕਵਚ ਨੂੰ ਕੀਤਾ ਹੋਰ ਮਜ਼ਬੂਤ
15ਵੇਂ ਦਿਨ ਵਿਚ ਮਰਨ ਵਰਤ ‘ਤੇ ਬਿਲਕੁਲ ਕਮਜੋਰ ਹੋ ਚੁਕੇ ਡਲੇਵਾਲ ਨੂੰ ਪੁਲਸ ਦੇ ਚੁਕ ਕੇ ਹਸਪਤਾਲ ਦਾਖਲ ਕਰਵਾਉਣ ਦੇ ਡਰ ਤੋਂ ਉਨ੍ਹਾਂ ਦੇ ਟੈਂਟ ਦੁਆਲੇ ਸੁਰਖਿਆ ਕਵਚ ਨੂੰ ਕਿਸਾਂਨਾਂ ਨੇ ਹੋਰ ਮਜਬੂਤ ਕਰ ਦਿਤਾ ਹੈ।
