Shwet Malik

ਪੰਜਾਬ ਦੀ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਫੇਲ : ਸ਼ਵੇਤ ਮਲਿਕ

ਜਲੰਧਰ ’ਚ ਆਕਸੀਜਨ ਦੀ ਘਾਟ ਨਾਲ ਮਾਸੂਮ ਮਰੀਜ਼ਾਂ ਦੀ ਮੌਤ ’ਤੇ ਸਿਹਤ ਮੰਤਰੀ ਦੇਣ ਅਸਤੀਫਾ

ਅੰਮ੍ਰਿਤਸਰ, 28 ਜੁਲਾਈ : ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਅਸੀਂ ਸਿਹਤ ਮੰਤਰੀ ਬਲਬੀਰ ਸਿੰਘ ਦੇ ਅਸਤੀਫੇ ਦੀ ਮੰਗ ਕਰਦੇ ਹਾਂ ਕਿਉਂਕਿ ਉਹ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਫੇਲ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਜਲੰਧਰ ਦੇ ਸਿਵਲ ਹਸਪਤਾਲ ਵਿਚ ਆਕਸੀਜਨ ਦੀ ਘਾਟ ਕਾਰਨ 3 ਮਾਸੂਮ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਪਤਾ ਲੱਗਾ ਹੈ ਕਿ ਆਕਸੀਜਨ ਪਲਾਂਟ ਦੇ ਆਪ੍ਰੇਟਰ ਦੀ ਗੈਰ-ਹਾਜ਼ਰੀ ਵਿਚ ਇਕ ਅਣਅਧਿਕਾਰਤ ਵਿਅਕਤੀ ਉੱਥੇ ਕੰਮ ਕਰ ਰਿਹਾ ਸੀ। ਕੋਈ ਇੰਜੀਨੀਅਰ ਵੀ ਮੌਜੂਦ ਨਹੀਂ ਸੀ, ਜੇਕਰ ਅਜਿਹਾ ਹੈ ਤਾਂ ਇਹ ਕਤਲ ਦਾ ਮਾਮਲਾ ਹੈ, ਜਿਸ ਵਿਚ ‘ਆਪ’ ਸਰਕਾਰ ਚੁੱਪ ਹੈ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਸਰਜਰੀ ਦੌਰਾਨ ਬਿਜਲੀ ਦੀ ਘਾਟ ਕਾਰਨ ਮੋਮਬੱਤੀਆਂ ਨਾਲ ਕੀਤਾ ਗਿਆ ਆਪ੍ਰੇਸ਼ਨ ਸ਼ਰਮਨਾਕ ਹੈ, ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਅਤੇ ਪੰਜਾਬ ਦੇ ਕਈ ਸਰਕਾਰੀ ਹਸਪਤਾਲਾਂ ਵਿਚ ਨਾ ਤਾਂ ਦਵਾਈ ਹੈ, ਨਾ ਡਾਕਟਰ ਹੈ, ਨਾ ਜੀਵਨ ਰੱਖਿਅਕ ਪ੍ਰਣਾਲੀ, ਇਹ ਸਭ ‘ਆਪ’ ਸਰਕਾਰ ਦੀ ਲਾਪ੍ਰਵਾਹੀ ਦੀਆਂ ਸਪੱਸ਼ਟ ਉਦਾਹਰਣਾਂ ਹਨ।

ਹਾਲ ਹੀ ਵਿਚ ਪਟਿਆਲਾ ਵਿਚ ਦਸਤ ਦਾ ਪ੍ਰਕੋਪ ਹੋਇਆ ਸੀ, ਪਰ ਸਿਹਤ ਮੰਤਰੀ ਨੇ ਕੁਝ ਨਹੀਂ ਕੀਤਾ। ‘ਆਪ’ ਸਰਕਾਰ ਇਨ੍ਹਾਂ ਸੰਕਟਾਂ ਨਾਲ ਨਜਿੱਠਣ ਵਿਚ ਲਗਾਤਾਰ ਅਸਫਲ ਰਹੀ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਗਈਆਂ ਹਨ।

ਮਲਿਕ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਝੂਠੀ ਬ੍ਰਾਂਡਿੰਗ ‘ਤੇ ਕੇਂਦ੍ਰਿਤ ਹੈ। ਅੱਜ ਮਾਨ ਸਰਕਾਰ ਨੇ ਪੰਜਾਬ ਵਿਚ ਸਿਹਤ ਸੇਵਾਵਾਂ, ਸਿੱਖਿਆ, ਸਮਾਜ ਸੁਧਾਰ ਯੋਜਨਾਵਾਂ, ਵਿਕਾਸ, ਕਿਸਾਨਾਂ, ਵਪਾਰੀਆਂ, ਉਦਯੋਗਪਤੀਆਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਪੰਜਾਬ ਦੇ ਭਵਿੱਖ ‘ਤੇ ਗ੍ਰਹਿ ਲਗਾ ਦਿੱਤਾ ਹੈ। ਇਸ ਮੌਕੇ ਭਾਜਪਾ ਜ਼ਿਲਾ ਪ੍ਰਧਾਨ ਡਾ. ਹਰਵਿੰਦਰ ਸੰਧੂ, ਭਾਜਪਾ ਆਗੂ ਡਾ. ਰਾਮ ਚਾਵਲਾ ਆਦਿ ਮੌਜੂਦ ਸਨ।

Read More : ਨਾਜਾਇਜ਼ ਕਬਜ਼ੇ ’ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ

Leave a Reply

Your email address will not be published. Required fields are marked *